ਪਨਾਮਾ ਰਾਸ਼ਟਰ ਵੀ ਹੁਣ ਕੋਰੋਨਾ ਦੀ ਲਪੇਟ ''ਚ, 200 ਵਿਅਕਤੀਆਂ ਦੇ ਪ੍ਰਭਾਵਿਤ ਹੋਣ ਦਾ ਸ਼ੱਕ

03/21/2020 5:58:12 PM

ਪਨਾਮਾ : ਮੱਧ ਅਮਰੀਕਾ ਦੇ ਦੱਖਣੀ ਪਾਸੇ ਵਾਲਾ ਦੇਸ਼ ਪਨਾਮਾ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ। ਪਨਾਮਾ ਸਰਕਾਰ ਨੇ 200 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਹਨ। ਇੱਥੇ ਦੇ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਇੱਥੇ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਦੱਸ ਦਈਏ ਕਿ ਪਨਾਮਾ ਜੋ ਉੱਤਰ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ 2 ਮਹਾਦੀਪਾਂ ਨੂੰ ਧਰਤੀ ਦੀ ਇਕ ਪਤਲੇ ਡਮਰੂ ਨਾਲ ਜੋੜਦਾ ਹੈ। ਇਸ ਦੇ ਉੱਤਰ-ਪਛਮੀ ਵਿਚ ਕੋਸਟ ਰੀਕਾ, ਦੱਖਣੀ ਪੂਰਬ ਵਿਚ ਕੋਲੰਬੀਆ, ਦੱਖਣੀ ਵਿਚ ਪ੍ਰਸ਼ਾਂਤ ਮਹਾਸਾਗਰ ਅਤੇ ਪੂਰਬ ਵਿਚ ਕੈਰੇਬੀਆਈ ਸਾਗਰ ਹੈ ਜੋ ਅੰਧ ਮਹਾਸਾਗਰ ਦਾ ਇਕ ਹਿੱਸਾ ਹੈ। ਪਨਾਮਾ ਦੀ ਰਾਜਧਾਨੀ ਦਾ ਨਾਂ ਪਨਾਮਾ ਸ਼ਹਿਰ ਹੈ। ਪਨਾਮਾ ਦੀ ਆਬਾਦੀ 2010 ਵਿਚ 34,05,813 ਸੀ। ਇਸ ਦਾ ਖੇਤਰਫਲ 75515 ਵਰਗ ਕਿ. ਮੀ. ਹੈ। ਅਮਰੀਕਾ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਵਿਚਾਲੇ ਕੈਲੀਫੋਰਨੀਆ ਦਾ ਯੋਸੇਮਾਈਟ ਨੈਸ਼ਨਲ ਪਾਰਕ, ਜੋ ਰਾਸ਼ਟਰ ਦੇ ਸਭ ਤੋਂ ਵੱਧ ਭੀੜ ਵਾਲੀਆਂ ਪਾਰਕਾਂ ਵਿਚੋਂ ਇਕ ਹੈ, ਸ਼ੁੱਕਰਵਾਰ ਨੂੰ ਬੰਦ ਕੀਤੀ ਗਈ। ਪਾਰਕ ਦੇ ਅਧਿਕਾਰੀਆਂ ਨੇ ਬਿਆਨ ਵਿਚ ਕਿਹਾ ਕਿ ਯੋਸੇਮਾਈਟ ਨੈਸ਼ਨਲ ਪਾਰਕ ਸਥਾਨਕ ਸਿਹਤ ਵਿਭਾਗ ਦੇ ਕਹਿਣ 'ਤੇ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਕਿ ਅਗਲੇ ਆਦੇਸ਼ ਤਕ ਪਾਰਕ ਨੂੰ ਬਾਹਰੀ ਲੋਕਾਂ ਲਈ ਬੰਦ ਕੀਤਾ ਗਿਆ ਹੈ। ਉਤਰੀ ਕੈਲੀਫੋਰਨੀਆ ਵਿਚ ਸਥਿਤ ਪਾਰਕ ਵਿਚ ਸਿਰਫ ਉੱਥੇ ਦੇ ਕਰਮਚਾਰੀਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਪਾਰਕ ਦੇ ਲੈਂਡਮਾਰਕ ਅਹਿਮਵਾਹਿਨੀ ਹੋਟਲ ਅਤੇ ਹੋਰ ਲਾਂਜ ਅਤੇ ਰੈਸਟੋਰੈਂਟ ਮੰਗਲਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀ ਸਾਵਧਾਨੀ ਦੇ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ। ਨਾਲ ਹੀ ਕੈਂਪਿੰਗ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸਿਰਫ ਇਹੀ ਪਾਰਕ ਨਹੀਂ ਸਗੋਂ ਪੂਰੇ ਦੇਸ਼ ਦੀਆਂ ਹੋਰਨਾਂ ਪਾਰਕਾਂ ਨੂੰ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਦੱਸ ਦਈਏ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਅਮਰੀਕੀ ਆਂਤਰਿਕ ਸਕੱਤਰ ਡੇਵਿਡ ਬਨਹਾਰਟ ਨੇ ਐਲਾਨ ਕਰਦਿਆਂ ਕਿਹਾ ਸੀ ਕਿ ਰਾਸ਼ਟਰੀ ਪਾਰਕਾਂ ਵਿਚ ਐਂਟਰੀ ਫੀਸ ਮੁਆਫ ਕੀਤੀ ਜਾਵੇਗੀ। ਉਸ ਦੇ ਇਸ ਫੈਸਲੇ ਦੀ ਕਾਫੀ ਆਲੋਚਨਾ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਅਜਿਹੇ ਕਦਮਾਂ ਨਾਲ ਪਾਰਕਾਂ ਵਿਚ ਜ਼ਿਆਦਾ ਲੋਕ ਇਕੱਠੇ ਹੋਣਗੇ ਅਤੇ ਵਾਇਰਸ ਫੈਲਣ ਦਾ ਜੋਖਮ ਵੱਧ ਜਾਵੇਗਾ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਹੁਣ ਤਕ ਦੁਨੀਆ ਭਰ ਦੇ ਕਰੀਬ 170 ਤੋਂ ਵੱਧ ਦੇਸ਼ ਪ੍ਰਭਾਵਿਤ ਹੋ ਚੁੱਕੇ ਹਨ। 2 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੱਕੇ ਹਨ। ਮਰਨ ਵਾਲਿਆਂ ਦਾ ਅੰਕੜਾ 9 ਹਜ਼ਾਰ ਨੂੰ ਪਾਰ ਕਰ ਗਿਆ ਹੈ। ਹਾਲਾਂਕਿ, ਇਸ ਤੋਂ 60 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋਏ ਹਨ।


Ranjit

Content Editor

Related News