ਫਲਸਤੀਨੀ ਬੰਦੂਕਧਾਰੀ ਨੇ ਯੇਰੂਸ਼ੇਲਮ 'ਚ ਬੱਸ 'ਤੇ ਕੀਤੀ ਗੋਲੀਬਾਰੀ, 8 ਜ਼ਖਮੀ

08/14/2022 9:51:53 PM

ਯੇਰੂਸ਼ੇਲਮ-ਯੇਰੂਸ਼ੇਲਮ ਦੀ 'ਓਲਡ ਸਿਟੀ' ਨੇੜੇ ਐਤਵਾਰ ਤੜਕੇ ਇਕ ਫਲਸਤੀਨੀ ਬੰਦੂਕਧਾਰੀ ਨੇ ਇਕ ਬੱਸ 'ਤੇ ਗੋਲਾਬਾਰੀ ਕਰ ਦਿੱਤੀ ਜਿਸ 'ਚ 8 ਇਜ਼ਰਾਈਲੀ ਜ਼ਖਮੀ ਹੋ ਗਏ। ਇਹ ਹਮਲਾ ਇਜ਼ਰਾਈਲ ਅਤੇ ਅੱਤਵਾਦੀਆਂ ਵਿਚਾਲੇ ਗਾਜ਼ਾ 'ਚ ਭੜਕੀ ਹਿੰਸਾ ਦੇ ਇਕ ਹਫਤੇ ਬਾਅਦ ਹੋਇਆ ਹੈ। ਇਜ਼ਰਾਈਲੀ ਹਸਪਤਾਲਾਂ ਮੁਤਾਬਕ, ਦੋ ਜ਼ਖਮੀਆਂ ਦੀ ਹਾਲਕ ਨਾਜ਼ੁਕ ਹੈ ਜਿਨ੍ਹਾਂ 'ਚ ਇਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਇਜ਼ਰਾਈਲ 'ਚ ਅਮਰੀਕੀ ਰਾਜਦੂਤ ਟਾਮ ਨਾਈਡਸ ਨੇ ਟਵਿੱਟਰ 'ਤੇ ਕਿਹਾ ਕਿ ਜ਼ਖਮੀਆਂ 'ਚ ਅਮਰੀਕੀ ਨਾਗਰਿਕ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਰਸ਼ਦੀ 'ਤੇ ਹਮਲੇ ਦੀ ਨਿੰਦਾ ਕਰਨ 'ਤੇ ਲੇਖਿਕਾ JK ਰੋਲਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਦੂਤਘਰ ਦੇ ਇਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਓਲਡ ਸਿਟੀ ਦੀ ਕੰਧ ਦੇ ਬਾਹਰ ਜ਼ਿਆਨ ਪਹਾੜੀ 'ਤੇ ਡੇਵਿਡ (ਪੈਗੰਬਰ ਦਾਊਦ) ਦੇ ਮਜ਼ਾਰ ਨੇੜੇ ਪਾਰਕਿੰਗ ਵਾਲੀ ਥਾਂ 'ਤੇ ਬੱਸ ਇੰਤਜ਼ਾਰ ਕਰ ਰਹੀ ਸੀ ਤਾਂ ਉਸੇ ਸਮੇਂ ਵਿਅਕਤੀ ਨੇ ਇਸ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਜ਼ਰਾਈਲੀ ਮੀਡੀਆ ਨੇ ਸ਼ੱਕੀ ਹਮਲਾਵਰ ਦੀ ਪੱਛਾਣ 26 ਸਾਲਾ ਫਲਸਤੀਨੀ ਦੇ ਤੌਰ 'ਤੇ ਕੀਤੀ ਹੈ ਜੋ ਪੂਰਬੀ ਯੇਰੂਸ਼ੇਲਮ ਦਾ ਰਹਿਣ ਵਾਲਾ ਹੈ। ਇਜ਼ਰਾਈਲ ਦੀ ਪੁਲਸ ਨੇ ਕਿਹਾ ਕਿ ਜਾਂਚ ਕਰਨ ਲਈ ਮੌਕੇ 'ਤੇ ਸੁਰੱਖਿਆ ਬਲ ਭੇਜੇ ਗਏ ਹਨ।

ਇਹ ਵੀ ਪੜ੍ਹੋ : ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ

ਇਜ਼ਰਾਈਲੀ ਸੁਰੱਖਿਆ ਬਲ ਸ਼ੱਕੀ ਦੀ ਤਾਲਾਸ਼ 'ਚ ਘਨਟਾ ਵਾਲੀ ਥਾਂ ਨੇੜੇ ਸਥਿਤ ਫਲਸਤੀਨੀ ਇਲਾਕੇ ਸਿਲਵਾਨ 'ਚ ਵੀ ਦਾਖਲ ਹੋ ਗਏ। ਪੁਲਸ ਨੇ ਦੱਸਿਆ ਕਿ ਸ਼ੱਕੀ ਨੇ ਐਤਵਾਰ ਨੂੰ ਹੀ ਆਤਮ ਸਮਰਪਣ ਕਰ ਦਿੱਤਾ। ਐਤਵਾਰ ਨੂੰ ਹੋਈ ਕੈਬਨਿਟ ਦੀ ਬੈਠਕ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੇਰ ਲਾਪਿਤ ਨੇ ਕਿਹਾ ਕਿ ਸ਼ੱਕੀ ਹਮਲਾਵਰ ਯੇਰੂਸ਼ੇਲਮ ਦਾ ਨਿਵਾਸੀ ਹੈ ਅਤੇ ਉਸ ਨੇ ਇਕੱਲੇ ਹੀ ਹਮਲਾ ਕੀਤਾ ਸੀ ਅਤੇ ਇਜ਼ਰਾਈਲ ਦੀ ਪੁਲਸ ਉਸ ਨੂੰ ਪਹਿਲਾਂ ਗ੍ਰਿਫਤਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਬਲੋਚਿਸਤਾਨ 'ਚ ਪਾਕਿ ਦੇ 2 ਫੌਜੀਆਂ ਦੀ ਮੌਤ ਤੇ ਇਕ ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News