''ਫਲਸਤੀਨੀ ਮੂਲ ਦੀ ਅਮਰੀਕੀ ਮਹਿਲਾ MP ਨੂੰ ਮਿਲੀ ਯਾਤਰਾ ਦੀ ਇਜਾਜ਼ਤ''

Friday, Aug 16, 2019 - 04:05 PM (IST)

''ਫਲਸਤੀਨੀ ਮੂਲ ਦੀ ਅਮਰੀਕੀ ਮਹਿਲਾ MP ਨੂੰ ਮਿਲੀ ਯਾਤਰਾ ਦੀ ਇਜਾਜ਼ਤ''

ਯੇਰੂਸ਼ਲਮ (ਏ.ਐਫ.ਪੀ.)- ਇਜ਼ਰਾਇਲੀ ਸਰਕਾਰ ਨੇ ਫਲਸਤੀਨੀ ਮੂਲ ਦੀ ਇਕ ਅਮਰੀਕੀ ਸੰਸਦ ਮੈਂਬਰ ਰਾਸ਼ਿਦਾ ਤੁਲੈਬ ਨੂੰ ਮਨੁੱਖੀ ਆਧਾਰ 'ਤੇ ਆਪਣੇ ਦੇਸ਼ ਦਾ ਦੌਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਰਾਸ਼ਿਦਾ ਦੇ ਇਜ਼ਰਾਇਲ ਵਿਚ ਦਾਖਲੇ 'ਤੇ ਪਾਬੰਦੀ ਲੱਗੀ ਹੋਈ ਸੀ। ਇਜ਼ਰਾਇਲੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਰਾਸ਼ਿਦਾ ਨੇ ਗ੍ਰਹਿ ਮੰਤਰੀ ਨੂੰ ਆਰਿਆ ਦਰਈ ਨੂੰ ਇਜ਼ਰਾਇਲ ਵਲੋਂ ਲਗਾਈਆਂ ਗਈਆਂ ਸ਼ਰਤਾਂ ਦਾ ਸਨਮਾਨ ਕਰਨ ਲਈ ਲਿਖਤੀ ਭਰੋਸਾ ਦਿੱਤਾ ਸੀ, ਜਿਸ ਮਗਰੋਂ ਗ੍ਰਹਿ ਮੰਤਰੀ ਨੇ ਤੁਲੈਬ ਨੂੰ ਆਪਣੀ ਦਾਦੀ ਨਾਲ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ ਹੈ।


author

Sunny Mehra

Content Editor

Related News