ਫਲਸਤੀਨ ਨੇ ਵੈਸਟ ਬੈਂਕ ''ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ

Sunday, Aug 22, 2021 - 07:44 PM (IST)

ਫਲਸਤੀਨ ਨੇ ਵੈਸਟ ਬੈਂਕ ''ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ

ਰਾਮੱਲਾ-ਫਲਸਤੀਨ ਪੁਲਸ ਨੇ ਐਤਵਾਰ ਨੂੰ ਕਿਹਾ ਕਿ ਫਲਸਤੀਨੀ ਸੁਰੱਖਿਆ ਬਲਾਂ ਦੀ ਹਿਰਾਸਤ 'ਚ ਪ੍ਰਮੁੱਖ ਰਾਜਨੀਤੀ ਕਾਰਕੁੰਨ ਦੀ ਮੌਤ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਫਲਸਤੀਨੀ ਅਥਾਰਿਟੀ ਦੇ ਮੁੱਖ ਆਲੋਚਕ ਨਿਜਾਰ ਬਨਤ ਦੀ  24 ਜੂਨ ਨੂੰ ਗ੍ਰਿਫਤਾਰੀ ਦੇ ਕੁਝ ਦੇ ਬਾਅਦ ਹਿਰਾਸਤ 'ਚ ਹੋਈ ਮੌਤ 'ਤੇ ਜਵਾਬਦੇਹੀ ਦੀ ਮੰਗ ਕਰ ਰਹੇ ਸਨ।

ਇਹ ਵੀ ਪੜ੍ਹੋ : ਅਮਰੀਕਾ ਦੇ ਵਿਦੇਸ਼ ਵਿਭਾਗ 'ਤੇ ਸਾਈਬਰ ਹਮਲਾ, ਖਤਰੇ 'ਚ ਸੀ ਰਾਸ਼ਟਰੀ ਸੁਰੱਖਿਆ ਜਾਣਕਾਰੀ

ਪਰ ਪੁਲਸ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਵਿਰੁੱਧ ਕਾਰਵਾਈ ਕਰਦੇ ਹੋਏ ਦੋ ਦਰਜਨ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਬੁਲਾਰੇ ਲਵਾਏ ਅਰਜੀਗਾਤ ਨੇ ਇਕ ਬਿਆਨ ਜਾਰੀ ਕੀਤਾ ਜਿਸ 'ਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਲਈ ਸੀ। ਨਾਲ ਹੀ ਉਨ੍ਹਾਂ ਨੇ ਇਕੱਠੇ ਹੋਣ ਦੀਆਂ ਸ਼ਰਤਾਂ 'ਤੇ ਦਸਤਖਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News