ਪਾਕਿਸਤਾਨ ''ਚ ਹੈ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ : ਇਮਰਾਨ ਖਾਨ

Monday, Feb 11, 2019 - 09:55 PM (IST)

ਪਾਕਿਸਤਾਨ ''ਚ ਹੈ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ : ਇਮਰਾਨ ਖਾਨ

ਦੁਬਈ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਯੂ. ਏ. ਈ. 'ਚ ਕਿਹਾ ਕਿ ਉਨ੍ਹਾਂ ਦੇ ਮੁਲਕ 'ਚ ਸਿੱਖਾਂ ਦੇ ਅਤਿਅੰਤ ਪਵਿੱਤਰ ਸਥਾਨ ਹਨ ਅਤੇ ਦੇਸ਼ ਘੱਟ ਗਿਣਤੀ ਫਿਰਕੇ ਦੇ ਲਈ ਉਨ੍ਹਾਂ ਸਥਾਨਾਂ ਨੂੰ ਖੋਲ੍ਹ ਰਿਹਾ ਹੈ।

ਖਾਨ ਨੇ ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨ ਦੇ ਕਰਤਾਰਪੁਰ 'ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ 'ਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਨ ਵਾਲੇ ਗਲਿਆਰੇ ਦੀ ਨੀਂਹ ਰੱਖੀ ਸੀ। ਦਰਬਾਰ ਸਾਹਿਬ 'ਚ ਸਿੱਖ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ। ਖਾਨ ਯੂ. ਏ. ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਸੱਦੇ 'ਤੇ ਵਰਲਡ ਗੌਰਮਿੰਟ ਸਮਿਟ ਦੇ ਸੱਤਵੇਂ ਸੈਸ਼ਨ 'ਚ ਹਿੱਸਾ ਲੈਣ ਲਈ ਸੰਯੁਕਤ ਅਰਬ ਅਮੀਰਾਤ ਦੀ ਇਕ ਦਿਨ ਦੀ ਯਾਤਰਾ 'ਤੇ ਆਏ ਹਨ।

ਖਾਨ ਨੇ ਕਿਹਾ,''ਸਾਡੇ ਕੋਲ ਸਿੱਖਾਂ ਦੇ ਪਵਿੱਤਰ ਸਥਾਨ ਹਨ ਅਤੇ ਅਸੀਂ ਸਿੱਖਾਂ ਲਈ ਉਨ੍ਹਾਂ ਸਥਾਨਾਂ ਨੂੰ ਖੋਲ੍ਹ ਰਹੇ ਹਾਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਾਨ ਨੇ ਕਿਹਾ ਕਿ ਅਸੀਂ ਆਪਣੀ ਵੀਜ਼ਾ ਵਿਵਸਥਾ ਨੂੰ ਖੋਲ੍ਹ ਦਿੱਤਾ ਹੈ। ਪਹਿਲੀ ਵਾਰ 70 ਦੇਸ਼ਾਂ ਦੇ ਲੋਕ ਪਾਕਿਸਤਾਨ ਆ ਕੇ ਹਵਾਈ ਅੱਡੇ ਤੋਂ ਵੀਜ਼ਾ ਲੈ ਸਕਦੇ ਹਨ।''


author

Baljit Singh

Content Editor

Related News