ਵਿਆਗਰਾ ’ਤੇ ਪਾਬੰਦੀ ਤੋਂ ਬੌਖਲਾਏ ਪਾਕਿਸਤਾਨੀ, ਕਿਰਲੀ ਅਤੇ ਬਿੱਛੂ ਦੇ ਤੇਲ ਦੀ ਕਰ ਰਹੇ ਵਰਤੋਂ
Monday, May 01, 2023 - 02:05 PM (IST)
ਇਸਲਾਮਾਬਾਦ (ਇੰਟ.)- ਵਿਆਗਰਾ ’ਤੇ ਪਾਬੰਦੀ ਤੋਂ ਬਾਅਦ ਪਾਕਿਸਤਾਨ ’ਚ ਜਿਣਸੀ (ਸੈਕਸ) ਸਮਰੱਥਾ ਵਧਾਊ ਦਵਾਈਆਂ ਦਾ ਕਾਰੋਬਾਰ ਤੇਜ਼ ਹੋ ਗਿਆ ਹੈ। ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਦੇਸ਼ ਵਿਚ ਮਾੜੇ ਹਾਲਾਤਾਂ ਦੇ ਬਾਵਜੂਦ ਜਿਣਸੀ ਸਮਰੱਥਾ ਨੂੰ ਵਧਾਉਣ ਵਾਲੀਆਂ ਦਵਾਈਆਂ ਦੀ ਮੰਗ ਘੱਟ ਨਹੀਂ ਹੋਈ ਹੈ। ਅਜਿਹੀ ਸਥਿਤੀ ਵਿਚ ਪੁਰਸ਼ ਬਦਲਵੇਂ ਦੇਸੀ ਨੁਸਖਿਆਂ ’ਤੇ ਜ਼ੋਰ ਦੇ ਰਹੇ ਹਨ।
ਦੇਸ਼ ਵਿਚ ਕਿਰਲੀ ਅਤੇ ਬਿੱਛੂ ਦੀ ਕੀਮਤ ਵਿਚ ਵਾਧਾ ਹੋਇਆ ਹੈ। ਹਾਲਾਂਕਿ ਸਰਕਾਰ ਨੇ ਉਨ੍ਹਾਂ ਨੂੰ ਮਾਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਬਾਵਜੂਦ ਲੋਕ 10 ਹਜ਼ਾਰ ਰੁਪਏ ਜੁਰਮਾਨਾ ਭਰ ਕੇ ਇਨ੍ਹਾਂ ਜੀਵਾਂ ਨੂੰ ਫੜ ਕੇ ਮਾਰ ਰਹੇ ਹਨ ਅਤੇ ਇਨ੍ਹਾਂ ਦੀ ਚਰਬੀ ਤੋਂ ਤੇਲ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਕਿਰਲੀ ਦੀ ਚਰਬੀ ਦੇ ਤੇਲ ਤੋਂ ਬਣੀ ਜਿਣਸੀ ਸਮਰੱਥਾ ਵਧਾਊ ਦਵਾਈ ਦੀ ਮੰਗ ਸਭ ਤੋਂ ਵੱਧ ਹੈ।
ਇਸ ਤੇਲ ਦੀ ਇਕ ਸ਼ੀਸ਼ੀ ਬਾਜ਼ਾਰ ਵਿਚ 600 ਤੋਂ 1200 ਰੁਪਏ ਵਿਚ ਮਿਲਦੀ ਹੈ, ਜਿਸ ਵਿਚ ਸਿਰਫ਼ 100 ਤੋਂ 150 ਮਿ. ਲੀ. ਤੇਲ ਹੁੰਦਾ ਹੈ। ਜਿਣਸੀ ਸਮਰੱਥਾ ਤੋਂ ਇਲਾਵਾ ਕਈ ਚੀਜ਼ਾਂ ਦੇ ਇਲਾਜ ’ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਿਰਲੀ ਦੇ ਤੇਲ ਨੂੰ ਜੋੜਾਂ ਦੇ ਦਰਦ, ਕਮਰ ਦਰਦ ਅਤੇ ਵਾਲਾਂ ਦੇ ਝੜਨ ਵਿੱਚ ਵੀ ਪ੍ਰਭਾਵਸ਼ਾਲੀ ਦੱਸਿਆ ਜਾਂਦਾ ਹੈ। ਪਾਕਿਸਤਾਨ ’ਚ ਮਹਿੰਗਾਈ ਦੌਰਾਨ ਸਹੀ ਇਲਾਜ ਦਾ ਵੀ ਸੰਕਟ ਹੈ, ਅਜਿਹੇ ’ਚ ਲੋਕ ਨੀਮ-ਹਕੀਮਾਂ ਦੇ ਜਾਲ ’ਚ ਫਸ ਰਹੇ ਹਨ। ਵਿਆਗਰਾ ’ਤੇ ਪਾਬੰਦੀ ਤੋਂ ਬਾਅਦ ਘਰੇਲੂ ਇਲਾਜਾਂ ਦੀ ਮਹੱਤਤਾ ਵਧ ਗਈ ਹੈ। ਦੇਸ਼ ਦੇ ਵੱਡੇ ਸ਼ਹਿਰਾਂ 'ਚ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ।