ਪੈਰਿਸ ਹਮਲੇ ਨਾਲ ਜੁੜੇ 14 ਪਾਕਿਸਤਾਨੀ ਨਾਗਰਿਕ ਇਟਲੀ ''ਚ ਗ੍ਰਿਫਤਾਰ
Wednesday, Jun 08, 2022 - 03:23 PM (IST)

ਰੋਮ-ਇਟਲੀ ਦੀ ਅੱਤਵਾਦ-ਰੋਧੀ ਪੁਲਸ ਅਤੇ ਯੂਰੋਪੋਲ ਨੇ ਮੰਗਲਵਾਰ ਨੂੰ 2020 'ਚ ਫਰਾਂਸ ਦੀ ਸ਼ਾਰਲੀ ਹੇਬਦੋ ਮੈਗਜ਼ੀਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨਾਲ ਸਬੰਧ ਰੱਖਣ ਦੇ ਸ਼ੱਕ 'ਚ 14 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਟਲੀ ਦੇ ਉੱਤਰ-ਪੱਛਮੀ ਬੰਦਰਗਾਹ ਸ਼ਹਿਰ ਜੀਨੋਆ ਦੇ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ 14 ਪਾਕਿਸਤਾਨੀ ਨਾਗਰਿਕਾਂ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਦੀ ਤਾਲੀਮ ਕੀਤੀ ਸੀ।
ਇਹ ਪਾਕਿਸਤਾਨੀ ਨਾਗਰਿਕ ਸਤੰਬਰ 2020 'ਚ ਪੈਰਿਸ ਸਥਿਤ ਸ਼ਾਰਲੀ ਹੇਬਦੋ ਮੈਗਜ਼ੀਨ ਦੇ ਬਾਹਰ ਦੋ ਲੋਕਾਂ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਨਾਲ ਸਬੰਧਤ ਹੈ। ਅੱਤਵਾਦ-ਰੋਧੀ ਜਾਂਚਕਰਤਾਵਾਂ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਸਾਰੇ ਸ਼ੱਕੀਆਂ 'ਤੇ ਇਕ ਕੌਮਾਂਤਰੀ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਅਤੇ ਪਾਕਿਸਤਾਨੀ ਹਮਲਾਵਰ ਜ਼ਹੀਰ ਹਸਨ ਮਹਿਮੂਦ ਨਾਲ ਸਿੱਧੇ ਸੰਪਰਕ 'ਚ ਰਹਿਣ ਦਾ ਦੋਸ਼ ਹੈ। ਮਹਿਮੂਦ ਫਿਲਹਾਲ ਫਰਾਂਸ ਦੀ ਹਿਰਾਸਤ 'ਚ ਹੈ। ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਉਸ ਨੇ ਮੈਗਜ਼ੀਨ 'ਚ ਪੈਗੰਬਰ ਮੁਹੰਮਦ ਦਾ ਚਿੱਤਰ ਬਣਾਏ ਜਾਣ ਤੋਂ ਗੁੱਸੇ ਹੋ ਕੇ ਹਮਲੇ ਨੂੰ ਅੰਜ਼ਾਮ ਦਿੱਤਾ ਸੀ।