ਵਿਦੇਸ਼ ਜਾ ਕੇ ਭੀਖ ਮੰਗ ਰਹੇ ਪਾਕਿਸਤਾਨੀ ; 2000 ਪਾਸਪੋਰਟ ਰੱਦ

Friday, Jul 12, 2024 - 01:51 PM (IST)

ਲਾਹੌਰ/ਗੁਰਦਾਸਪੁਰ (ਇੰਟ., ਵਿਨੋਦ) - ਪਾਕਿਸਤਾਨ ਵਿਚ ਗੰਭੀਰ ਆਰਥਿਕ ਸੰਕਟ ਚੱਲ ਰਿਹਾ ਹੈ। ਇਸ ਕਾਰਨ ਕਈ ਲੋਕ ਵਿਦੇਸ਼ ਜਾ ਕੇ ਭੀਖ ਮੰਗ ਰਹੇ ਹਨ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਬਦਨਾਮੀ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਨੇ ਹੁਣ ਭਿਖਾਰੀਆਂ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਸਰਕਾਰ ਵਿਦੇਸ਼ਾਂ ਵਿਚ ਭੀਖ ਮੰਗਣ ਵਾਲਿਆਂ ਦੇ ਪਾਸਪੋਰਟ ਰੱਦ ਕਰ ਰਹੀ ਹੈ।

ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ 2,000 ਤੋਂ ਵੱਧ ਪੇਸ਼ੇਵਰ ਭਿਖਾਰੀਆਂ ਦੇ ਪਾਸਪੋਰਟ 7 ਸਾਲਾਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੇ ਦਾਨ ਮੰਗਣ ਲਈ ਵਿਦੇਸ਼ ਜਾ ਕੇ ਪਾਕਿਸਤਾਨ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਸੂਚੀ ਵਿਸ਼ਵ ਪੱਧਰ ’ਤੇ ਪਾਕਿਸਤਾਨੀ ਦੂਤਘਰਾਂ ਤੋਂ ਇਕੱਠੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਵੀ ਵੇਰਵੇ ਮੰਗੇ ਗਏ ਹਨ। ਪਾਕਿਸਤਾਨ ਸਰਕਾਰ ਵਿਦੇਸ਼ਾਂ ’ਚ ਭੀਖ ਮੰਗਣ ਵਾਲੇ ਲੋਕਾਂ ਦੀ ਮਦਦ ਕਰਨ ਵਾਲੇ ਏਜੰਟਾਂ ਦੇ ਪਾਸਪੋਰਟ ਵੀ ਰੱਦ ਕਰਨ ਦਾ ਇਰਾਦਾ ਰੱਖਦੀ ਹੈ।


Harinder Kaur

Content Editor

Related News