35 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਪਾਕਿ ਔਰਤ ਦੇ ਸਬਰ ਦਾ ਬੰਨ੍ਹ ਟੁੱਟਿਆ, ਕਿਹਾ- ਮੈਨੂੰ ਭਾਰਤ ਭੇਜ ਦਿਓ

06/02/2022 5:07:42 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਕਬਜ਼ੇ ਵਾਲੀ ਜ਼ਮੀਨ ਨਾ ਮਿਲਣ ਤੋਂ ਨਿਰਾਸ਼ ਇੱਕ ਪਾਕਿਸਤਾਨੀ ਔਰਤ ਨੇ ਮੰਗਲਵਾਰ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਉਸ ਨੂੰ ਭਾਰਤ ਭੇਜਣ ਦੀ ਮੰਗ ਕੀਤੀ। ਪਾਕਿਸਤਾਨ ਦੇ ਸਮਾ ਟੈਲੀਵਿਜ਼ਨ ਚੈਨਲ ਦੀ ਰਿਪੋਰਟ ਮੁਤਾਬਕ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਦੀ ਰਹਿਣ ਵਾਲੀ ਸਈਦਾ ਸ਼ਹਿਨਾਜ਼ ਨਾਂ ਦੀ ਔਰਤ ਆਪਣੀ ਪੰਜ ਮਰਲੇ ਜ਼ਮੀਨ ਵਾਪਸ ਲੈਣ ਲਈ ਦਰ-ਦਰ ਭਟਕ ਰਹੀ ਹੈ। ਸਈਦਾ ਦੀ ਇਸ ਜ਼ਮੀਨ ’ਤੇ ਕਰੀਬ 35 ਸਾਲ ਪਹਿਲਾਂ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਤੱਟ ’ਤੋਂ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਬੂਟਾ, ਫੁੱਟਬਾਲ ਦੇ 20 ਹਜ਼ਾਰ ਮੈਦਾਨਾਂ ਦੇ ਬਰਾਬਰ

ਪਾਕਿਸਤਾਨ ਦੀ ਨਿਆਂ ਪ੍ਰਣਾਲੀ ਤੋਂ ਪੂਰੀ ਤਰ੍ਹਾਂ ਨਿਰਾਸ਼, ਸਈਦਾ ਸ਼ਹਿਨਾਜ਼ (45) ਨੇ ਲਾਹੌਰ ਹਾਈ ਕੋਰਟ (LHC) ਤੋਂ ਮੰਗ ਕੀਤੀ ਕਿ ਅਧਿਕਾਰੀਆਂ ਨੂੰ ਉਸ ਨੂੰ ਭਾਰਤੀ ਵੀਜ਼ਾ ਜਾਰੀ ਕਰਨ ਦਾ ਹੁਕਮ ਦਿੱਤਾ ਜਾਵੇ। ਸਈਦਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਉਸ ਨੂੰ ਕਦੇ ਵੀ ਉਸ ਦੀ ਜ਼ਮੀਨ ਵਾਪਸ ਮਿਲੇਗੀ। ਲਾਹੌਰ ਹਾਈ ਕੋਰਟ ਦੇ ਚੀਫ਼ ਜਸਟਿਸ ਅਮੀਰ ਭੱਟੀ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਸਨ, ਜਦੋਂ ਪਟੀਸ਼ਨਰ ਨੇ ਇਹ ਅਜੀਬ ਬੇਨਤੀ ਕੀਤੀ। ਆਪਬੀਤੀ ਦੱਸਦਿਆਂ ਸਈਦਾ ਸ਼ਹਿਨਾਜ਼ ਨੇ ਕਿਹਾ ਕਿ ਇਹ ਮਾਮਲਾ ਪਿਛਲੇ 35 ਸਾਲਾਂ ਤੋਂ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਫਿਰ ਗੋਲੀਬਾਰੀ, ਬੰਦੂਕਧਾਰੀ ਨੇ ਹਸਪਤਾਲ 'ਚ ਮਚਾਇਆ 'ਆਤੰਕ', ਹਮਲਾਵਰ ਸਮੇਤ 5 ਲੋਕਾਂ ਦੀ ਮੌਤ

ਜਦੋਂ ਇਹ ਮੁਕੱਦਮਾ ਸ਼ੁਰੂ ਹੋਇਆ ਸੀ, ਉਦੋਂ ਉਹ ਸਿਰਫ਼ 9 ਸਾਲ ਦੀ ਸੀ। ਸਈਦਾ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜ਼ਮੀਨ ਵਾਪਸ ਨਾ ਮਿਲਣ ਕਾਰਨ ਉਹ ਸ਼ੇਖਪੁਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਮਜਬੂਰ ਹੈ। ਸਮਾ ਟੈਲੀਵਿਜ਼ਨ ਚੈਨਲ ਦੀ ਰਿਪੋਰਟ ਮੁਤਾਬਕ, ''ਉਸ ਨੂੰ ਇਸ ਗੱਲ ਦੀ ਕੋਈ ਉਮੀਦ ਨਹੀਂ ਹੈ ਕਿ ਉਸ ਨੂੰ ਆਪਣੀ ਜ਼ਮੀਨ ਕਦੇ ਵੀ ਵਾਪਸ ਮਿਲੇਗੀ, ਇਸ ਲਈ ਪਟੀਸ਼ਨਕਰਤਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਸਰਕਾਰ ਨੂੰ ਉਸ ਨੂੰ ਭਾਰਤ ਭੇਜਣ ਦਾ ਹੁਕਮ ਦਿੱਤਾ ਜਾਵੇ।'' ਪਟੀਸ਼ਨਕਰਤਾ ਦੀ ਇਸ ਬੇਨਤੀ 'ਤੇ ਜੱਜ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ।

ਇਹ ਵੀ ਪੜ੍ਹੋ: ਤੰਬਾਕੂ ਉਤਪਾਦਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਭਾਰਤ ਨੂੰ ਖ਼ਰਚ ਕਰਨੇ ਪੈਣਗੇ 76.6 ਕਰੋੜ ਡਾਲਰ : WHO

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News