ਪਾਕਿਸਤਾਨ ਦੀ ਮਸ਼ਹੂਰ ਸੂਫੀ ਗਾਇਕਾ ਸ਼ਾਜੀਆ ਨੇ ਇਸ ਕਾਰਨ ਛੱਡੀ ਗਾਇਕੀ

10/08/2019 1:16:28 PM

ਇਸਲਾਮਾਬਾਦ— ਪਾਕਿਸਤਾਨ ਦੀ ਮਸ਼ਹੂਰ ਸੂਫੀ ਗਾਇਕਾ ਸ਼ਾਜੀਆ ਖਸ਼ਕ ਨੇ ਸੰਗੀਤ ਦੀ ਦੁਨੀਆ ਨੂੰ ਛੱਡ ਦਿੱਤਾ ਹੈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇਹ ਫੈਸਲਾ ਇਸਲਾਮ ਧਰਮ ਕਾਰਨ ਛੱਡਿਆ ਹੈ। ਸ਼ਾਜੀਆ ਵਲੋਂ ਗਾਏ ਗੀਤ 'ਲਾਲ ਮੇਰੀ ਪਤ' ਅਤੇ 'ਦਾਣੇ 'ਤੇ ਦਾਣਾ' ਬਹੁਤ ਮਸ਼ਹੂਰ ਰਹੇ ਹਨ। ਉਨ੍ਹਾਂ ਨੇ ਸ਼ੋਬਿਜ ਨੂੰ ਹਮੇਸ਼ਾ ਲਈ ਅਲਵਿਦਾ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਹੁਣ ਉਹ ਇਸਲਾਮ ਧਰਮ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰੇਗੀ।
 

PunjabKesari

ਸ਼ਾਜੀਆ ਨੇ ਕਿਹਾ ਕਿ ਉਹ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਪ੍ਰਸ਼ੰਸਕਾਂ ਦੀ ਧੰਨਵਾਦੀ ਹੈ ਅਤੇ ਉਸ ਨੇ ਆਸ ਪ੍ਰਗਟਾਈ ਕਿ ਲੋਕ ਉਸ ਦੇ ਇਸ ਫੈਸਲੇ ਦਾ ਵੀ ਸਮਰਥਨ ਕਰਨਗੇ। ਉਸ ਨੇ ਇਹ ਵੀ ਦੱਸਿਆ ਕਿ ਹੁਣ ਉਹ ਆਪਣੇ ਇਸ ਫੈਸਲੇ ਨੂੰ ਕਦੇ ਵੀ ਨਹੀਂ ਬਦਲੇਗੀ। ਸ਼ਾਜੀਆ ਦਾ ਸਬੰਧ ਸਿੰਧ ਨਾਲ ਹੈ ਅਤੇ ਉਨ੍ਹਾਂ ਨੇ ਸਿੰਧੀ, ਉਰਦੂ, ਬਲੋਚੀ, ਸਰਾਇਕੀ ਅਤੇ ਕਸ਼ਮੀਰੀ ਭਾਸ਼ਾਵਾਂ 'ਚ ਗੀਤ ਗਾਏ ਤੇ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਉਹ ਦੁਨੀਆ ਦੇ 45 ਦੇਸ਼ਾਂ 'ਚ ਆਪਣੇ ਸ਼ੋਅ ਕਰ ਚੁੱਕੀ ਹੈ। ਉਨ੍ਹਾਂ ਦੀ ਪਛਾਣ ਇਕ ਸੂਫੀ ਗਾਇਕਾ ਦੇ ਨਾਲ-ਨਾਲ ਇਕ ਸਿੰਧੀ ਲੋਕ ਕਲਾਕਾਰ ਦੇ ਰੁਪ 'ਚ ਵੀ ਰਹੀ ਹੈ।


Related News