ਦੁਕਾਨਦਾਰ ਨੇ ਤੋਤਾ ਦੱਸ ਕੇ ਵੇਚ ਦਿੱਤੀ ਹਰੇ ਰੰਗ ਦੀ ਪੇਂਟ ਕੀਤੀ ਮੁਰਗੀ, ਖ਼ਬਰ ਪੜ੍ਹ ਕੇ ਨਹੀਂ ਰੋਕ ਸਕੋਗੇ ਹਾਸਾ

Thursday, May 18, 2023 - 07:35 PM (IST)

ਦੁਕਾਨਦਾਰ ਨੇ ਤੋਤਾ ਦੱਸ ਕੇ ਵੇਚ ਦਿੱਤੀ ਹਰੇ ਰੰਗ ਦੀ ਪੇਂਟ ਕੀਤੀ ਮੁਰਗੀ, ਖ਼ਬਰ ਪੜ੍ਹ ਕੇ ਨਹੀਂ ਰੋਕ ਸਕੋਗੇ ਹਾਸਾ

ਇਸਲਾਮਾਬਾਦ : ਸੋਸ਼ਲ ਮੀਡੀਆ 'ਤੇ ਇਕ ਅਜਿਹੀ ਖ਼ਬਰ ਵਾਇਰਲ ਹੋ ਰਹੀ ਹੈ, ਜਿਸ ਨੂੰ ਪੜ੍ਹ ਕੇ ਲੋਕ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ। ਮਾਮਲਾ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੱਸਣ ਦੇ ਨਾਲ-ਨਾਲ ਹੈਰਾਨ ਵੀ ਹੋਵੋਗੇ। ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਹਰੇ ਮੁਰਗੀ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਤੋਤਾ ਦੱਸ ਕੇ ਵੇਚ ਦਿੱਤਾ ਗਿਆ। ਪਾਕਿਸਤਾਨ 'ਚ ਇਕ ਦੁਕਾਨਦਾਰ ਨੇ ਟੈਕਨੀਕ ਦੀ ਵਰਤੋਂ ਕਰਕੇ ਧੋਖਾਧੜੀ ਕੀਤੀ ਤੇ ਤੋਤਾ ਦੱਸ ਕੇ ਇਕ ਹਰੇ ਰੰਗ ਦੀ ਮੁਰਗੀ ਨੂੰ ਵੇਚ ਦਿੱਤਾ। ਪੋਸਟ ਦੇ ਮੁਤਾਬਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਇਕ ਦੁਕਾਨਦਾਰ ਤੋਂ ਇਸ ਨੂੰ 6500 ਰੁਪਏ ਵਿੱਚ ਖਰੀਦਿਆ।

ਇਹ ਵੀ ਪੜ੍ਹੋ : ਹਾਲਾਤ ਦੇ ਮਾਰੇ ਬੰਦੇ ਨੂੰ ਹੋਰ ਤੰਗ ਕਰਦੇ ਸਨ ਦਫ਼ਤਰ ਦੇ ਮੁਲਾਜ਼ਮ, ਪ੍ਰੇਸ਼ਾਨ ਹੋਏ ਨੇ ਚੁੱਕ ਲਿਆ ਖੌਫ਼ਨਾਕ ਕਦਮ

ਸੋਸ਼ਲ ਮੀਡੀਆ 'ਤੇ ਹਰੇ ਰੰਗ ਦੀ ਮੁਰਗੀ ਦੀ ਤਸਵੀਰ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਕ ਵਿਅਕਤੀ ਨੇ ਮੁਰਗੀ ਨੂੰ ਤੋਤਾ ਦੱਸ ਕੇ ਵੇਚ ਦਿੱਤਾ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ। ਇਸ ਖ਼ਬਰ ਨੂੰ ਪੜ੍ਹ ਕੇ ਜਿੱਥੇ ਕੁਝ ਯੂਜ਼ਰਸ ਹੱਸ ਰਹੇ ਹਨ ਤਾਂ ਉਥੇ ਹੀ ਕੁਝ ਯੂਜ਼ਰਸ ਇਸ ਤਸਵੀਰ ਨੂੰ ਐਡਿਟ ਕੀਤੀ ਹੋਈ ਦੱਸ ਰਹੇ ਹਨ। ਇਸ ਵਾਇਰਲ ਪੋਸਟ 'ਚ ਇਕ ਕਥਿਤ ਹਰੇ ਰੰਗ ਦੀ ਮੁਰਗੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਬੇਅਦਬੀ ਦੀ ਇਕ ਹੋਰ ਘਟਨਾ ਆਈ ਸਾਹਮਣੇ, ਨੌਜਵਾਨ ਨੰਗੇ ਸਿਰ ਜੁੱਤੀ ਸਣੇ ਗੁਰਦੁਆਰਾ ਸਾਹਿਬ ’ਚ ਹੋਇਆ ਦਾਖਲ

ਇਸ ਦੇ ਨਾਲ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਦੁਕਾਨਦਾਰ ਨੇ ਮੁਰਗੀ ਨੂੰ ਹਰਾ ਰੰਗ ਕੀਤਾ ਤੇ ਤੋਤਾ ਦੱਸ ਕੇ ਸਾਢੇ 6 ਹਜ਼ਾਰ ਰੁਪਏ 'ਚ ਵੇਚ ਦਿੱਤਾ। ਦਾਅਵਾ ਕੀਤਾ ਗਿਆ ਕਿ ਕਰਾਚੀ ਦੇ ਕਿਸੇ ਵਿਅਕਤੀ ਨੇ ਪਹਿਲਾਂ ਮੁਰਗੀ 'ਤੇ ਹਰਾ ਰੰਗ ਕੀਤਾ ਤੇ ਇਸ ਦੀ ਫੋਟੋ ਖਿੱਚ ਕੇ OLX 'ਤੇ ਪਾ ਦਿੱਤੀ ਅਤੇ ਇਸ ਦੀ ਕੀਮਤ 6 ਹਜ਼ਾਰ 500 ਰੁਪਏ ਲਿਖੀ। ਨਾਲ ਹੀ ਲਿਖਿਆ- ਸਸਤੇ ਭਾਅ 'ਚ ਸੇਲ 'ਤੇ ਤੋਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News