ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ 4 ਮੈਂਬਰਾਂ ਨੂੰ ਕੀਤਾ ਢੇਰ

Thursday, Oct 20, 2022 - 09:19 PM (IST)

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ 4 ਮੈਂਬਰਾਂ ਨੂੰ ਕੀਤਾ ਢੇਰ

ਕਵੇਟਾ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਦੇਸ਼ ਦੇ ਅਸ਼ਾਂਤ ਦੱਖਣ-ਪੱਛਮ ਖੇਤਰ 'ਚ ਚਾਰ ਬਾਗੀਆਂ ਨੂੰ ਉਨ੍ਹਾਂ ਦੇ ਟਿਕਾਣੇ 'ਤੇ ਛਾਪੇਮਾਰੀ ਦੌਰਾਨ  ਮਾਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ, ਇਹ ਛਾਪੇਮਾਰੀ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਤੋਂ 350 ਕਿਲੋਮੀਟਰ (210 ਮੀਲ) ਪੱਛਮ ਵਿੱਚ ਖਾਰਨ ਜ਼ਿਲ੍ਹੇ ਵਿੱਚ ਹੋਈ।

ਵਿਭਾਗ ਨੇ ਕਿਹਾ ਕਿ ਮਾਰੇ ਗਏ ਲੋਕ ਗੈਰਕਾਨੂੰਨੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਮੈਂਬਰ ਸਨ, ਜਿਸ ਨੂੰ 2019 ਵਿੱਚ ਅਮਰੀਕਾ ਦੁਆਰਾ "ਅੱਤਵਾਦੀ" ਸਮੂਹ ਵਜੋਂ ਨਾਮਜ਼ਦ ਕੀਤਾ ਗਿਆ ਸੀ। ਬਾਗੀ ਸਮੂਹ ਦੁਆਰਾ ਇਸ ਸਬੰਧ ਵਿੱਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬਲੋਚਿਸਤਾਨ ਸੂਬੇ 'ਚ ਲੰਬੇ ਸਮੇਂ ਤੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਆਜ਼ਾਦੀ ਦੀ ਮੰਗ ਕਰ ਰਹੇ ਹੋਰ ਛੋਟੇ ਵੱਖਵਾਦੀ ਸਮੂਹਾਂ ਵਲੋਂ ਬਗਾਵਤ ਕੀਤੀ ਜਾ ਹੀ ਹੈ। ਹਾਲਾਂਕਿ ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਨੇ ਅੱਤਵਾਦ ਨੂੰ ਦਬਾਇਆ ਹੈ। ਪਰ ਇਸ ਦੇ ਬਾਵਜੂਦ ਸੂਬੇ ਵਿੱਚ ਹਿੰਸਾ ਜਾਰੀ ਹੈ।

ਫਰਵਰੀ ਵਿੱਚ, ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਬਾਗੀਆਂ ਨੇ ਸੂਬੇ ਵਿੱਚ ਦੋ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਜਿਸ ਵਿੱਚ ਨੌਂ ਫੌਜੀ ਮਾਰੇ ਗਏ ਸਨ। ਪਾਕਿਸਤਾਨੀ ਫੌਜੀਆਂ ਨੇ ਬਾਅਦ ਵਿੱਚ ਕਈ ਘੰਟਿਆਂ ਦੀ ਗੋਲੀਬਾਰੀ ਅਤੇ ਅਗਲੀ ਕਾਰਵਾਈ ਵਿੱਚ 20 ਹਮਲਾਵਰਾਂ ਨੂੰ ਮਾਰ ਦਿੱਤਾ। ਉਦੋਂ ਤੋਂ, ਪੁਲਸ ਬਲੋਚਿਸਤਾਨ ਵਿੱਚ ਕਈ ਛਾਪਿਆਂ ਵਿੱਚ ਸਮੂਹ ਦੇ ਦਰਜਨਾਂ ਮੈਂਬਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਾਂ ਮਾਰ ਚੁੱਕੀ ਹੈ।


author

Tarsem Singh

Content Editor

Related News