ਪਾਕਿਸਤਾਨ ਦੇ ਸਕੂਲਾਂ ਨੇ ਖਿਡੌਣੇ ਬੰਦੂਕਾਂ ਤੇ ਹਥਿਆਰਾਂ ’ਤੇ ਪਾਬੰਦੀ ਦੀ ਮੰਗ ਕੀਤੀ

Saturday, May 07, 2022 - 03:28 PM (IST)

ਪਾਕਿਸਤਾਨ ਦੇ ਸਕੂਲਾਂ ਨੇ ਖਿਡੌਣੇ ਬੰਦੂਕਾਂ ਤੇ ਹਥਿਆਰਾਂ ’ਤੇ ਪਾਬੰਦੀ ਦੀ ਮੰਗ ਕੀਤੀ

ਗੁਰਦਾਸਪੁਰ/ਪਾਕਿਸਤਾਨ (ਜ. ਬ.) : ਆਲ ਪਾਕਿਸਤਾਨ ਪ੍ਰਾਈਵੇਟ ਸਕੂਲ ਫੈੱਡਰੇਸ਼ਨ ਨੇ ਪਾਕਿਸਤਾਨ ਸਰਕਾਰ ਤੋਂ ਖਿਡੌਣਾ ਬੰਦੂਕਾਂ ਤੇ ਹੋਰ ਹਥਿਆਰ ਖਿਡਾਣਿਆਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਫੈੱਡਰੇਸ਼ਨ ਨੇ ਕਿਹਾ ਹੈ ਕਿ ਖਿਡੌਣੇ ਬੰਦੂਕਾਂ ਤੇ ਹਥਿਆਰਾਂ ਨਾਲ ਬੱਚਿਆਂ ਦੀ ਮਾਨਸਿਕ ਸਮੱਸਿਆ ਪੈਦਾ ਹੋਣ ਅਤੇ ਬੱਚਿਆਂ ਦੇ ਜੁਰਮ ਪੇਸ਼ਾ ਬਣਨ ਦਾ ਖ਼ਤਰਾ ਬਣਦਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਫੈੱਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਕਾਸਿਫ ਮਿਰਜ਼ਾ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਕਲੀ ਹਥਿਆਰਾਂ ਦੇ ਨਿਰਮਾਣ ਅਤੇ ਵਿਕਰੀ ’ਤੇ ਪਾਬੰਦੀ ਲਗਾਈ ਜਾਵੇ ਅਤੇ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਮਿਰਜ਼ਾ ਦੇ ਅਨੁਸਾਰ ਖਿਡੌਣੇ ਬੰਦੂਕਾਂ ਦੀ ਵਿਕਰੀ ਅਤੇ ਵਰਤੋਂ ਪਾਕਿਸਤਾਨ ’ਚ ਬੱਚਿਆਂ ’ਚ ਅਪਰਾਧਿਕ ਗਤੀਵਿਧੀਆਂ ਨੂੰ ਜਨਮ ਦੇ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ’ਚ ਅੱਤਵਾਦ ਦੇ ਵਧਣ ਦਾ ਵੀ ਇਹੀ ਇਕੋ-ਇਕ ਕਾਰਨ ਹੈ। ਬੱਚੇ ਜੋ ਬਚਪਨ ’ਚ ਨਕਲੀ ਬੰਦੂਕਾਂ ਨਾਲ ਖੇਡਦੇ ਹਨ, ਉਨ੍ਹਾਂ ’ਤੇ ਬਚਪਨ ਤੋਂ ਹੀ ਮਨੋਵਿਗਿਆਨਿਕ ਪ੍ਰਭਾਵ ਪੈਣਾ ਲੱਗਦਾ ਹੈ ਅਤੇ ਬੰਦੂਕ ਨੂੰ ਹੀ ਆਪਣਾ ਆਦਰਸ਼ ਮੰਨ ਲੈਦੇ ਹਨ। ਉੱਥੇ ਬੱਚੇ ਬਾਅਦ ’ਚ ਜੁਰਮ ਦੀ ਦੁਨੀਆ ’ਚ ਪੈਰ ਰੱਖਦੇ ਹਨ।


author

Manoj

Content Editor

Related News