ਨਵਾਜ਼ ਦੀ ਬੇਟੀ ''ਤੇ ਪਾਕਿਸਤਾਨੀ ਪੁਲਸ ਨੇ ਵਰ੍ਹਾਏ ਪੱਥਰ

Tuesday, Aug 11, 2020 - 10:24 PM (IST)

ਇਸਲਾਮਾਬਾਦ (ਅਨਸ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਸ਼ਰੀਫ ਦੀ ਕਾਰ 'ਤੇ ਪਾਕਿਸਤਾਨੀ ਪੁਲਸ ਨੇ ਮੰਗਲਵਾਰ ਨੂੰ ਜਮਕੇ ਪੱਥਰ ਵਰ੍ਹਾਏ। ਦੱਸਿਆ ਜਾ ਰਿਹਾ ਹੈ ਕਿ ਮਰਿਅਮ ਨੂੰ ਮੰਗਲਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਦੇ ਸਾਹਮਣੇ ਪੇਸ਼ ਹੋਣਾ ਸੀ।

ਮਰਿਅਮ ਦੀ ਕਾਰ ਲਾਹੌਰ ਵਿਚ ਨੈਬ ਦੇ ਦਫਤਰ ਦੇ ਸਾਹਮਣੇ ਹੀ ਫਸੀ ਰਹੀ ਤੇ ਉਹ ਉਥੋਂ ਤੱਕ ਪਹੁੰਚ ਨਹੀਂ ਸਕੀ। ਨਵਾਜ਼ ਦੇ ਸਮਰਥਕ ਨੈਬ ਦੇ ਦਫਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸੇ ਦੌਰਾਨ ਉਨ੍ਹਾਂ ਦੀ ਪੁਲਸ ਦੇ ਨਾਲ ਝੜਪ ਹੋ ਗਈ। ਓਧਰ ਮਰਿਅਮ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਕਾਰ 'ਤੇ ਪੁਲਸ ਮੁਲਾਜ਼ਮਾਂ ਨੇ ਪੱਥਰ ਵ੍ਹਰਾਏ ਤੇ ਜਾਣ ਨਹੀਂ ਦਿੱਤਾ। ਮਰਿਅਮ ਨੇ ਕਿਹਾ ਕਿ ਪੱਥਰਬਾਜ਼ੀ ਨਾਲ ਉਨ੍ਹਾਂ ਦੀ ਕਾਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ, ''ਪੁਲਸ ਮੇਰੀ ਕਾਰ 'ਤੇ ਹਮਲਾ ਕਰ ਰਹੀ ਹੈ। ਜ਼ਰਾ ਸੋਚੋ ਜੇਕਰ ਇਹ ਬੁਲੇਟ ਪਰੂਫ ਕਾਰ ਨਹੀਂ ਹੁੰਦੀ ਤਾਂ ਕੀ ਹੁੰਦਾ। ਇਹ ਸ਼ਰਮਨਾਕ ਹੈ।'' ਇਕ ਹੋਰ ਵੀਡੀਓ ਵਿਚ ਮਰਿਅਮ ਨੇ ਕਿਹਾ ਕਿ ਪੁਲਸ ਉਨ੍ਹਾਂ ਦੇ ਕਾਫਿਲੇ 'ਤੇ ਹੰਝੂ ਗੈਸ ਦੇ ਗੋਲੇ ਛੱਡ ਰਹੀ ਹੈ। ਓਧਰ ਨਵਾਜ਼ ਦੀ ਪਾਰਟੀ ਪੀ.ਐੱਮ.ਐੱਲ.-ਐੱਨ. ਨੇ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ।


Baljit Singh

Content Editor

Related News