ਬ੍ਰਿਟੇਨ 'ਚ 10 ਸਾਲਾ ਬੱਚੀ ਦੇ ਕਤਲ ਦੇ ਮਾਮਲੇ 'ਚ ਮਾਂ-ਪਿਓ ਪਾਕਿਸਤਾਨ 'ਚ ਗ੍ਰਿਫ਼ਤਾਰ

Thursday, Sep 14, 2023 - 11:13 AM (IST)

ਬ੍ਰਿਟੇਨ 'ਚ 10 ਸਾਲਾ ਬੱਚੀ ਦੇ ਕਤਲ ਦੇ ਮਾਮਲੇ 'ਚ ਮਾਂ-ਪਿਓ ਪਾਕਿਸਤਾਨ 'ਚ ਗ੍ਰਿਫ਼ਤਾਰ

ਲੰਡਨ (ਭਾਸ਼ਾ)- ਬ੍ਰਿਟੇਨ ‘ਚ ਆਪਣੇ ਘਰ ‘ਚ ਮ੍ਰਿਤਕ ਪਾਈ ਗਈ 10 ਸਾਲਾ ਬੱਚੀ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਬੁੱਧਵਾਰ ਨੂੰ ਪਾਕਿਸਤਾਨ ‘ਚ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕਰਕੇ ਬ੍ਰਿਟੇਨ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਪੁਲਸ ਹਿਰਾਸਤ ‘ਚ ਲੈ ਲਿਆ ਗਿਆ। ਸਾਰਾ ਸ਼ਰੀਫ 10 ਅਗਸਤ ਨੂੰ ਲੰਡਨ ਦੇ ਦੱਖਣੀ ਬਾਹਰੀ ਹਿੱਸੇ ਵਿਚ ਵੋਕਿੰਗ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਸੀ, ਉਸ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ। ਬ੍ਰਿਟਿਸ਼ ਪੁਲਸ ਨੇ ਸਾਰਾ ਦੇ ਪਿਤਾ ਉਰਫਾਨ ਸ਼ਰੀਫ, ਉਸ ਦੀ ਪਤਨੀ ਬੇਨਾਸ਼ ਬਤੂਲ ਅਤੇ ਉਸ ਦੇ ਭਰਾ ਫੈਸਲ ਮਲਿਕ ਦੀ ਪਛਾਣ, ਉਨ੍ਹਾਂ ਲੋਕਾਂ ਦੇ ਰੂਪ ਵਿਚ ਕੀਤੀ ਹੈ, ਜਿਨ੍ਹਾਂ ਤੋਂ ਉਹ ਜਾਂਚ ਦੇ ਹਿੱਸੇ ਵਜੋਂ ਪੁੱਛਗਿੱਛ ਕਰਨਾ ਚਾਹੁੰਦੇ ਸਨ। ਪੁਲਸ ਨੂੰ ਲੜਕੀ ਦੀ ਲਾਸ਼ ਮਿਲਣ ਤੋਂ ਇੱਕ ਦਿਨ ਪਹਿਲਾਂ, ਤਿੰਨੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਚਲੇ ਗਏ ਸਨ, ਜੋੜਾ ਮੱਧ ਪਾਕਿਸਤਾਨ ਵਿੱਚ ਲੁਕ ਗਿਆ ਸੀ ਅਤੇ ਪੁਲਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਪਾਕਿਸਤਾਨ ਦੀ ਪੁਲਿਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਸੰਘੀ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ, ਜੋ ਉਨ੍ਹਾਂ ਨੂੰ ਪੂਰਬੀ ਪੰਜਾਬ ਸੂਬੇ ਦੇ ਸਿਆਲਕੋਟ ਤੋਂ ਬ੍ਰਿਟੇਨ ਲੈ ਗਈ। ਉਹ ਬੁੱਧਵਾਰ ਸ਼ਾਮ ਨੂੰ ਲੰਡਨ ਦੇ ਗੈਟਵਿਕ ਹਵਾਈ ਅੱਡੇ 'ਤੇ ਪਹੁੰਚੇ।

ਇਹ ਵੀ ਪੜ੍ਹੋ: ਖ਼ਾਲਿਸਤਾਨੀ ਸਮਰਥਕਾਂ ਖ਼ਿਲਾਫ਼ ਐਕਸ਼ਨ 'ਚ ਸਰਕਾਰ, 19 ਜਣਿਆਂ ਦੀ ਕੀਤੀ ਪਛਾਣ, ਵੱਡੀ ਕਾਰਵਾਈ ਦੀ ਤਿਆਰੀ

ਪੁਲਸ ਨੇ ਦੱਸਿਆ ਕਿ 41 ਅਤੇ 28 ਸਾਲ ਦੀ ਉਮਰ ਦੇ ਦੋ ਪੁਰਸ਼ਾਂ ਅਤੇ ਇੱਕ 29 ਸਾਲਾ ਔਰਤ ਨੂੰ ਜਹਾਜ਼ ਤੋਂ ਉਤਰਨ ਤੋਂ ਬਾਅਦ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਕ ਬਿਆਨ 'ਚ ਕਿਹਾ, ''ਉਹ ਫਿਲਹਾਲ ਹਿਰਾਸਤ 'ਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।'' ਪੁਲਸ ਨੇ ਕਿਹਾ,''ਇਹ ਬੇਹੱਦ ਤੇਜ਼ੀ ਨਾਲ ਅੱਗੇ ਵਧਣ ਵਾਲੀ, ਚੁਣੌਤੀਪੂਰਨ ਅਤੇ ਗੁੰਝਲਦਾਰ ਜਾਂਚ ਰਹੀ ਹੈ ਅਤੇ ਅਸੀਂ ਸਾਰਾ ਦੀ ਮੌਤ ਦੀ ਡੁੰਘਾਈ ਨਾਲ ਜਾਂਚ ਕਰਨ ਲਈ ਵਚਨਬੱਧ ਹਾਂ।'' ਬ੍ਰਿਟਿਸ਼ ਪੁਲਸ ਨੇ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਸੀ ਕਿ ਕੁੜੀ ਦੇ ਪੋਸਟਮਾਰਟਮ ਵਿੱਚ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਪਤਾ ਲੱਗਾ ਹੈ ਕਿ ਉਸਨੂੰ "ਕਈ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਲੱਗਦਾ ਸੀ ਕਿ ਉਸ ਨੂੰ ਲੰਬੇ ਸਮੇਂ ਤੋਂ ਤਸੀਹੇ ਦਿੱਤੇ ਜਾ ਰਹੇ ਸਨ।' ਲੜਕੀ ਦੇ 5 ਭਰਾ-ਭੈਣਾਂ ਦੀ ਉਮਰ ਇੱਕ ਤੋਂ 13 ਸਾਲ ਦੇ ਵਿਚਕਾਰ ਹੈ ਅਥੇ ਪਾਕਿਸਤਾਨੀ ਪੁਲਸ ਨੇ ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਮੱਧ ਪਾਕਿਸਤਾਨ ਵਿਚ ਉਰਫਾਨ ਸ਼ਰੀਫ ਦੇ ਜੱਦੀ ਘਰ ਤੋਂ ਬਰਾਮਦ ਕੀਤਾ। ਇੱਕ ਅਦਾਲਤ ਨੇ ਬੱਚਿਆਂ ਨੂੰ ਇਸਲਾਮਾਬਾਦ ਨੇੜੇ ਰਾਵਲਪਿੰਡੀ ਸ਼ਹਿਰ ਵਿੱਚ ਬਾਲ ਸੁਰੱਖਿਆ ਬਿਊਰੋ ਦੀ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ ਹੈ। ਪਾਕਿਸਤਾਨੀ ਪੁਲਸ ਨੇ ਪਹਿਲਾਂ ਉਰਫਾਨ ਸ਼ਰੀਫ ਦੇ ਪਿਤਾ, ਭਰਾ ਅਤੇ ਚਚੇਰੇ ਭਰਾਵਾਂ ਸਮੇਤ 10 ਰਿਸ਼ਤੇਦਾਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਤਾਂ ਜੋ ਜੋੜੇ 'ਤੇ  ਆਤਮ ਸਮਰਪਣ ਕਰਨ ਲਈ ਦਬਾਅ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਭਾਰਤ ’ਚ ਅੱਖਾਂ ਦੇ ਤਾਰੇ ਬਣੇ ਰਿਸ਼ੀ ਸੁਨਕ ’ਤੇ ਬ੍ਰਿਟਿਸ਼ ਪਾਰਲੀਮੈਂਟ ’ਚ ਤਿੱਖੇ ਸਵਾਲਾਂ ਦੀ ਵਾਛੜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News