ਪਾਕਿ PM ਅਤੇ ਪੰਜਾਬ ਦੇ ਸਾਬਕਾ CM ਨੇ ਕੰਪਨੀ ਦੇ ਖਾਤਿਆਂ ਤੋਂ ਪਾਬੰਦੀ ਹਟਾਉਣ ਲਈ ਦਾਇਰ ਕੀਤੀ ਪਟੀਸ਼ਨ

Monday, Sep 19, 2022 - 05:18 PM (IST)

ਪਾਕਿ PM ਅਤੇ ਪੰਜਾਬ ਦੇ ਸਾਬਕਾ CM ਨੇ ਕੰਪਨੀ ਦੇ ਖਾਤਿਆਂ ਤੋਂ ਪਾਬੰਦੀ ਹਟਾਉਣ ਲਈ ਦਾਇਰ ਕੀਤੀ ਪਟੀਸ਼ਨ

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਨੇ ਸੋਮਵਾਰ ਨੂੰ ਇਕ ਵਿਸ਼ੇਸ਼ ਕੇਂਦਰੀ ਅਦਾਲਤ ਵਿਚ ਆਪਣੀ ਕੰਪਨੀ ਦੇ ਖਾਤਿਆਂ ਤੋਂ ਪਾਬੰਦੀ ਹਟਾਉਣ ਲਈ ਪਟੀਸ਼ਨ ਦਾਇਰ ਕੀਤੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਦੋਹਾਂ ਨੇਤਾਵਾਂ ਦੇ ਵਕੀਲ ਵੱਲੋਂ ਅੱਜ ਇਹ ਪਟੀਸ਼ਨ ਦਾਇਰ ਕੀਤੀ ਗਈ, ਜਿਸ 'ਚ ਵਿਸ਼ੇਸ਼ ਕੇਂਦਰੀ ਅਦਾਲਤ ਦੇ ਜੱਜ ਨੇ ਵਕੀਲ ਨੂੰ ਕਥਿਤ ਤੌਰ 'ਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ 16 ਅਰਬ ਰੁਪਏ ਦੇ ਕਾਲੇ ਧਨ ਨੂੰ ਲੈ ਕੇ ਤਰਕ ਦੇਣ ਦਾ ਨਿਰਦੇਸ਼ ਦਿੱਤਾ ਅਤੇ ਇਸ ਦੇ ਨਾਲ ਹੀ ਕਾਰਵਾਈ ਦੁਪਹਿਰ 1:30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਇਸ ਤੋਂ ਪਹਿਲਾਂ, ਕਾਰਵਾਈ ਦੌਰਾਨ ਵਕੀਲ ਨੇ ਸ਼ਾਹਬਾਜ਼ ਦੀ ਗੈਰ-ਮੌਜੂਦਗੀ ਨੂੰ ਲੈ ਕੇ ਅਦਾਲਤ ਨੂੰ ਉਨ੍ਹਾਂ ਦੇ ਸਰਕਾਰੀ ਦੌਰੇ ਤੋਂ ਜਾਣੂ ਕਰਵਾਇਆ ਅਤੇ ਇਸ ਸਬੰਧ ਵਿਚ ਅਰਜ਼ੀ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਵਕੀਲ ਨੇ ਹਮਜ਼ਾ ਸ਼ਾਹਬਾਜ਼ ਬਾਰੇ ਵੀ ਡਾਕਟਰ ਦੀ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਉਹ ਬਿਮਾਰ ਹਨ ਅਤੇ ਇਸ ਲਈ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦੇ। ਬੈਂਕ ਅਧਿਕਾਰੀ ਵੀ ਸਬੰਧਤ ਰਿਕਾਰਡ ਸਮੇਤ ਅਦਾਲਤ ਵਿੱਚ ਪੇਸ਼ ਹੋਏ।


author

cherry

Content Editor

Related News