ਪਾਕਿ ਮੂਲ ਦੀ ਖੀਦੀਜਾ ਆਲਮ ਨੇ ਕੈਲੀਫੋਰਨੀਆ ਕਮਿਸ਼ਨ ਦੇ ਮੁਖੀ ਵਜੋਂ ਚੁੱਕ ਸਹੁੰ

Monday, Jan 08, 2024 - 01:26 PM (IST)

ਪਾਕਿ ਮੂਲ ਦੀ ਖੀਦੀਜਾ ਆਲਮ ਨੇ ਕੈਲੀਫੋਰਨੀਆ ਕਮਿਸ਼ਨ ਦੇ ਮੁਖੀ ਵਜੋਂ ਚੁੱਕ ਸਹੁੰ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਪਾਕਿਸਤਾਨੀ ਮੂਲ ਦੀ ਖੀਦੀਜਾ ਆਲਮ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਲਮ ਨੂੰ 'ਏਸ਼ੀਅਨ ਐਂਡ ਪੈਸੇਫਿਕ ਆਈਸਲੈਂਡਰ ਅਮੈਰਿਕਨ ਅਫੇਅਰਜ਼' (CAPIAA) ਬਾਰੇ ਕੈਲੀਫੋਰਨੀਆ ਕਮਿਸ਼ਨ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। ਇੱਥੇ ਰਾਜ ਭਵਨ ਵਿਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਕੈਲੀਫੋਰਨੀਆ ਵਿਧਾਨ ਸਭਾ ਦੇ ਸਪੀਕਰ ਰਾਬਰਟ ਕਿਵਾਸ ਨੇ ਦਿਵਾਈ।

ਪੜ੍ਹੋ ਇਹ ਅਹਿਮ ਖ਼ਬਰ-'ਹੱਜ' ਲਈ ਭਾਰਤ ਤੇ ਸਾਊਦੀ ਅਰਬ ਦਰਮਿਆਨ ਦੁਵੱਲਾ ਸਮਝੌਤਾ, 1 ਲੱਖ ਤੋਂ ਵਧੇਰੇ ਸ਼ਰਧਾਲੂ ਕਰ ਸਕਣਗੇ ਯਾਤਰਾ

ਇਸ ਮੌਕੇ ਆਲਮ ਦੇ ਪਰਿਵਾਰਕ ਮੈਂਬਰ, ਦੋਸਤ ਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਰਾਜ ਦੇ ਗਵਰਨਰ ਗੈਵਿਨ ਨਿਊਸੋਮ ਨੇ ਕਿਹਾ ਕਿ ਏਸ਼ੀਅਨ ਤੇ ਪ੍ਰਸ਼ਾਂਤ ਮਹਾਸਾਗਰ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਨੇ ਸਾਡੇ ਰਾਜ ਨੂੰ ਅਣਗਿਣਤ ਢੰਗਾਂ ਨਾਲ ਅਮੀਰ ਤੇ ਮਜ਼ਬੂਤ ਬਣਾਇਆ ਹੈ। ਕੈਲੀਫੋਰਨੀਆ ਕਮਿਸ਼ਨ ਦੀ ਨਵੀਂ ਮੁਖੀ ਆਲਮ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਦਾ ਰਾਜ ਦੇ ਕਈ ਤਰਜੀਹੀ ਮੁੱਦਿਆਂ 'ਤੇ ਕੰਮ ਕਰਨ ਦਾ ਤਜ਼ਰਬਾ ਹੈ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਕਾਨੂੰਨ ਤਹਿਤ ਗਠਿਤ ਇਹ ਪਹਿਲਾ ਨਸਲ ਆਧਾਰਿਤ ਕਮਿਸ਼ਨ ਹੈ, ਜੋ ਏਸ਼ੀਆਈ ਅਮਰੀਕੀਆਂ ਤੇ ਪ੍ਰਸ਼ਾਂਤ ਮਹਾਸਾਗਰ ਖਿੱਤੇ ਦੇ ਆਈਸਲੈਂਡਰ ਅਮਰੀਕੀਆਂ ਦੀ ਭਿੰਨਤਾ ਨਾਲ ਜੁੜੇ ਮੁੱਦਿਆ, ਲੋੜਾਂ ਤੇ ਚਿੰਤਾਵਾਂ ਦੇ ਹੱਲ ਲਈ ਬਣਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News