ਪਾਕਿ ਸਾਂਸਦ ਨੇ ਅਫਗਾਨਿਸਤਾਨ ''ਚ ਤਾਲਿਬਾਨੀ ਅੱਤਵਾਦ ''ਤੇ ਖੋਲ੍ਹੀ ਇਮਰਾਨ ਸਰਕਾਰ ਦੀ ਪੋਲ (ਵੀਡੀਓ)

Wednesday, Jul 14, 2021 - 05:31 PM (IST)

ਪਾਕਿ ਸਾਂਸਦ ਨੇ ਅਫਗਾਨਿਸਤਾਨ ''ਚ ਤਾਲਿਬਾਨੀ ਅੱਤਵਾਦ ''ਤੇ ਖੋਲ੍ਹੀ ਇਮਰਾਨ ਸਰਕਾਰ ਦੀ ਪੋਲ (ਵੀਡੀਓ)

ਇਸਲਾਮਾਬਾਦ (ਬਿਊਰੋ) ਅਫਗਾਨਿਸਤਾਨ ਦੀ ਬਰਬਾਦੀ ਵਿਚ ਪਾਕਿਸਤਾਨ ਦਾ ਹੱਥ ਮੰਨਿਆ ਜਾ ਰਿਹਾ ਹੈ। ਇਸ ਗੱਲ ਨੂੰ ਪਸ਼ਤੂਨ ਤਹਿਫੂਜ ਮੂਵਮੈਂਟ (ਪੀ.ਟੀ.ਐੱਮ.) ਦੇ ਨੇਤਾ ਅਤੇ ਪਾਕਿਸਤਾਨੀ ਸਾਂਸਦ ਮੋਹਸਿਨ ਡਾਵਰ ਨੇ ਹੋਰ ਪੱਕਾ ਕਰ ਦਿੱਤਾ ਹੈ। ਪਸ਼ਤੂਨ ਨੇਤਾ ਮੋਹਸਿਨ ਡਾਵਰ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਨੂੰ ਸਮਰਥਨ ਦੇਣ ਲਈ ਇਮਰਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਪਸ਼ਤੂਨ ਨੇਤਾ ਨੇ ਕਿਹਾ ਕਿ ਇਹ ਪਾਕਿਸਤਾਨ ਹੀ ਹੈ ਜੋ ਅਫਗਾਨਿਸਤਾਨ ਵਿਚ ਅੱਤਵਾਦੀਆਂ ਨੂੰ ਭੇਜਦਾ ਹੈ। ਰਾਸ਼ਟਰਪਤੀ ਆਰਿਫ ਅਲਵੀ ਅਤੇ ਸਰਕਾਰ ਦੇ ਅਧਿਕਾਰੀ ਸ਼ਰੇਆਮ ਅਫਗਾਨਿਸਤਾਨ ਵਿਚ ਇਸਲਾਮਾਬਾਦ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹਨ ਅਤੇ ਯੁੱਧ ਪੀੜਤ ਦੇਸ਼ ਵਿਚ ਅੱਤਵਾਦੀਆਂ ਨੂੰ ਨਿਰਯਾਤ ਕਰਦੇ ਹਨ।

ਪਾਕਿਸਤਾਨ ਦੀ ਸੰਸਦ ਵਿਚ ਡਾਵਰ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਪਾਕਿਸਤਾਨ ਦਾ ਪੰਸਦੀਦਾ ਹੈ।ਉਹਨਾਂ ਨੇ ਟਵੀਟ ਕੀਤਾ,''ਤਾਲਿਬਾਨ ਇੱਥੋਂ ਅਫਗਾਨਿਸਤਾਨ ਵਿਚ ਨਿਰਯਾਤ ਕੀਤੇ ਜਾਂਦੇ ਹਨ ਜਦਕਿ ਵਿੱਤ ਮੰਤਰੀ ਅਤੇ ਰਾਸ਼ਟਰਪਤੀ ਅਫਗਾਨਿਸਤਾਨ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਲੈਕੇ ਅਮਰੂੱਲਾ ਸਾਲੇਹ ਦੇ ਦਾਅਵਿਆਂ ਨੂੰ ਸਹੀ ਠਹਿਰਾਉਂਦੇ ਹਨ।ਤਾਲਿਬਾਨ ਲੜਾਕਿਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਪਾਕਿਸਤਾਨ ਵਾਪਿਸ ਲਿਆਇਆ ਜਾਂਦਾ ਹੈ। ਤਾਲਿਬਾਨ ਨੂੰ ਖੁੱਲ੍ਹੇ ਤੌਰ 'ਤੇ ਸਮਰਥਨ ਦਿੱਤਾ ਜਾ ਰਿਹਾ ਹੈ।'' ਇਸ ਦੇ ਨਾਲ ਉਹਨਾਂ ਨੇ ਸੰਸਦ ਵਿਚ ਦਿੱਤੇ ਗਏ ਆਪਣੇ ਇਕ ਬਿਆਨ ਦੀ ਵੀਡੀਓ ਵੀ ਸ਼ੇਅਰ ਕੀਤੀ।

 

ਪੜ੍ਹੋ ਇਹ ਅਹਿਮ ਖਬਰ- ਬਦਲੇਗਾ ਪਾਕਿਸਤਾਨ! ਕਰਾਚੀ ਦੇ ਇਤਿਹਾਸ 'ਚ ਪਹਿਲੀ ਵਾਰ ਟ੍ਰੈਫਿਕ ਪੁਲਸ 'ਚ ਬੀਬੀਆਂ ਦੀ ਤਾਇਨਾਤੀ

ਰਾਸ਼ਟਰਪਤੀ ਆਰਿਫ ਅਲਵੀ ਨੇ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਨੂੰ ਆਸ ਹੈ ਕਿ ਤਾਲਿਬਾਨ ਅਤੇ ਉਹਨਾਂ ਦੇ ਦੇਸ਼ਵਾਸੀਆਂ ਨੂੰ ਸ਼ਾਂਤੀ ਅਤੇ ਇਲਾਜ ਮਿਲੇਗਾ। ਇਸੇ 'ਤੇ ਪਲਟਵਾਰ ਕਰਦਿਆਂ ਡਾਵਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਦੇਣਾ ਗੁਆਂਢੀ ਦੇਸ਼ 'ਤੇ ਹਮਲਾ ਕਰਨ ਵਾਂਗ ਹੈ। ਉਹਨਾਂ ਨੇ ਕਿਹਾ,'' ਤੁਸੀਂ ਉਸ ਅੱਤਵਾਦੀ ਸਮੂਹ ਦਾ ਸਮਰਥਨ ਕਰ ਰਹੇ ਹੋ ਜਿਸ ਖ਼ਿਲਾਫ਼ ਅਫਗਾਨ ਸੈਨਾ ਲੜ ਰਹੀ ਹੈ। ਜਦੋਂ ਅਸੀਂ ਅਫਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆ ਦੇ ਨਿਰਯਾਤ ਦਾ ਮੁੱਦਾ ਚੁੱਕਦੇ ਹਾਂ ਤਾਂ ਪਾਕਿਸਤਾਨ ਦੇ ਅਧਿਕਾਰੀ ਕਹਿੰਦੇ ਹਨ ਕਿ ਅਸੀਂ 'ਅਫਗਾਨ ਫਸਟ ਵਾਈਸ ਪ੍ਰੈਸੀਡੈਂਟ ਅਮਰੂੱਲਾਹ ਸਾਲੇਹ' ਦੇ ਵਿਚਾਰਾਂ ਨੂੰ ਦੱਸ ਰਹੇ ਹਾਂ। ਭਾਵੇਂਕਿ ਸੱਚਾਈ ਇਹ ਹੈ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਰਾਸ਼ਟਰਪਤੀ ਆਰਿਫ ਅਲਵੀ, ਉਹ ਹਨ ਜਿਹੜੇ ਆਪਣੇ ਬਿਆਨਾਂ ਜ਼ਰੀਏ ਸਾਲੇਹ ਦੇ ਦਾਅਵਿਆਂ ਨੂੰ ਸਹੀ ਸਾਬਤ ਕਰਦੇ ਹਨ।''

ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਪ੍ਰਤੀ ਪਾਕਿਸਤਾਨ ਦੀ ਨੀਤੀ ਨਹੀਂ ਬਦਲੀ ਹੈ। ਉਹਨਾਂ ਮੁਤਾਬਕ ਅਸੀਂ ਅਤੀਤ ਵਿਚ ਅਫਗਾਨਿਸਤਾਨ ਪ੍ਰਤੀ ਆਪਣੀ ਗਲਤ ਨੀਤੀਆਂ ਦੀ ਭਾਰੀ ਕੀਮਤ ਚੁਕਾਈ ਹੈ। ਡਾਵਰ ਨੇ ਸਵਾਲ ਕੀਤਾ ਕਿ ਕਿਹਾ ਜਾ ਰਿਹਾ ਹੈ ਕਿ ਅਸੀਂ ਅਫਗਾਨਿਸਤਾਨ ਵਿਚ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਹਾਂ ਤਾਂ ਟੀਵੀ ਚੈਨਲਾਂ 'ਤੇ ਕੌਣ ਪ੍ਰਸਾਰਿਤ ਕਰ ਰਿਹਾ ਹੈ ਕਿ ਅਫਗਾਨਿਸਤਾਨ ਤਾਲਿਬਾਨ ਦੇ ਕਬਜ਼ੇ ਵਿਚ ਹੈ।


author

Vandana

Content Editor

Related News