ਪਾਕਿ ਮੰਤਰੀ ਨੇ ਦੇਸ਼ ''ਚ ਬੱਤੀ ਗੁੱਲ ਹੋਣ ਪਿੱਛੇ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ

Sunday, Jan 10, 2021 - 01:17 PM (IST)

ਪਾਕਿ ਮੰਤਰੀ ਨੇ ਦੇਸ਼ ''ਚ ਬੱਤੀ ਗੁੱਲ ਹੋਣ ਪਿੱਛੇ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸ਼ਨੀਵਾਰ ਰਾਤ ਅਚਾਨਕ ਬਿਜਲੀ ਗੁੱਲ ਹੋ ਗਈ। ਅਜਿਹਾ ਪਾਵਰ ਟ੍ਰਾਸਮਿਸ਼ਨ ਸਿਸਟਮ ਦੀ ਫ੍ਰੀਕਵੈਂਸੀ ਅਚਾਨਕ ਡਿਗਣ ਕਾਰਨ ਹੋਇਆ। ਭਾਵੇਂਕਿ ਪਾਕਿਸਤਾਨ ਵੱਲੋਂ ਆਪਣੇ ਇੱਥੇ ਵਿਗੜੇ ਹਾਲਾਤ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਪੁਰਾਣੀ ਆਦਤ ਹੈ। ਆਪਣੇ ਵਿਗੜੇ ਬਿਆਨਾਂ ਲਈ ਮਸ਼ਹੂਰ ਦੇਸ਼ ਦੇ ਅੰਦਰੂਨੀ ਮੰਤਰੀ ਸ਼ੇਖ ਰਸ਼ੀਦ ਨੇ ਹੁਣ ਇਕ ਵਾਰ ਫਿਰ ਅਜਿਹਾ ਹੀ ਇਕ ਬਿਆਨ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- 8 ਮਿਲੀਅਨ ਅਮਰੀਕੀ ਪ੍ਰੀਪੇਡ ਡੈਬਿਟ ਕਾਰਡ ਰਾਹੀਂ ਪ੍ਰਾਪਤ ਕਰਨਗੇ ਕੋਰੋਨਾ ਸਹਾਇਤਾ ਰਾਸ਼ੀ

ਪਾਕਿ ਮੰਤਰੀ ਨੇ ਕਹੀ ਇਹ ਗੱਲ
ਰਸ਼ੀਦ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਬਿਜਲੀ ਭਾਰਤ ਨੇ ਕੱਟੀ ਸੀ ਤਾਂ ਜੋ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨੇੜੇ ਹੋ ਰਹੇ ਕਿਸਾਨ ਅੰਦੋਲਨ ਤੋਂ ਦੁਨੀਆ ਦਾ ਧਿਆਨ ਹਟਾਇਆ ਜਾ ਸਕੇ। ਇੱਥੇ ਦੱਸ ਦਈਏ ਕਿ ਸ਼ਨੀਵਾਰ ਨੂੰ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ ਅਤੇ ਰਾਵਲਪਿੰਡੀ ਸਮੇਤ ਕਈ ਹੋਰ ਮਹੱਤਵਪੂਰਨ ਸ਼ਹਿਰ ਪੂਰੀ ਤਰ੍ਹਾਂ ਹਨੇਰੇ ਵਿਚ ਡੁੱਬ ਗਏ ਸਨ। ਇਸ ਦੇ ਬਾਅਦ ਊਰਜਾ ਮੰਤਰਾਲੇ ਨੇ ਖੁਦ ਟਵਿੱਟਰ 'ਤੇ ਦੱਸਿਆ ਸੀ ਕਿ ਪਾਵਰ ਟ੍ਰਾਂਸਮਿਸ਼ਨ ਸਿਸਟਮ ਦੀ ਫ੍ਰੀਕਵੈਂਸੀ ਵਿਚ ਅਚਾਨਕ 50 ਤੋਂ 0 ਦੀ ਗਿਰਾਵਟ ਦੇ ਕਾਰਨ ਦੇਸ਼ਵਿਆਪੀ ਬਲੈਕ ਆਊਟ ਹੋ ਗਿਆ। ਅਜਿਹਾ ਪਹਿਲੀ ਵਾਰ ਨਹੀਂ ਹੇ ਜਦੋਂ ਰਸ਼ੀਦ ਨੇ ਬੇਤੁਕਾ ਬਿਆਨ ਦਿੱਤਾ ਹੈ। ਉਹ ਭਾਰਤ ਨੂੰ ਕਈ ਵਾਰ ਪਰਮਾਣੂ ਯੁੱਧ ਦੀਆਂ ਧਮਕੀਆਂ ਦੇ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ : ਘਰ 'ਚ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚਿਆਂ ਦੀ ਦਰਦਨਾਕ ਮੌਤ


author

Vandana

Content Editor

Related News