ਪਾਕਿ ਮੰਤਰੀ ''ਤੇ ਹਿੰਦੂ ਤੇ ਈਸਾਈ ਭਾਈਚਾਰੇ ਦੇ ਘਰ ਢਹਿ-ਢੇਰੀ ਕਰਨ ਦੇ ਦੋਸ਼ (ਵੀਡੀਓ)

Wednesday, May 27, 2020 - 06:10 PM (IST)

ਪਾਕਿ ਮੰਤਰੀ ''ਤੇ ਹਿੰਦੂ ਤੇ ਈਸਾਈ ਭਾਈਚਾਰੇ ਦੇ ਘਰ ਢਹਿ-ਢੇਰੀ ਕਰਨ ਦੇ ਦੋਸ਼ (ਵੀਡੀਓ)

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਦੇ ਕਹਿਰ ਦੇ ਵਿਚ ਵੀ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ 'ਤੇ ਅੱਤਿਆਚਾਰ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ 20 ਮਈ ਨੂੰ ਪਾਕਿਸਤਾਨ ਦੇ ਬਹਾਵਲਪੁਰ ਜ਼ਿਲ੍ਹੇ ਦੇ ਯਜਮਾਨ ਸ਼ਹਿਰ ਵਿਚ ਗੈਰ ਮੁਸਲਿਮ ਭਾਈਚਾਰੇ ਦੇ ਲੋਕਾਂ 'ਤੇ ਜ਼ੁਲਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਹਾਵਲਪੁਰ ਜ਼ਿਲ੍ਹੇ ਵਿਚ ਜ਼ਬਰਦਸਤੀ ਜ਼ਮੀਨ 'ਤੇ ਕਬਜ਼ਾ ਕਰਨ ਅਤੇ ਹਿੰਦੂਆਂ ਤੇ ਈਸਾਈਆਂ ਦੇ ਘਰ ਤੋੜਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਘਟਨਾ ਦੇ ਪਿੱਛੇ ਪਾਕਿਸਤਾਨ ਦੇ ਹਾਊਸਿੰਗ ਅਤੇ ਨਿਰਮਾਣ ਕੰਮਾਂ ਦੇ ਮੰਤਰੀ ਤਾਰਿਕ ਬਸ਼ੀਰ ਚੀਮਾ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ। 

 

ਦੱਸਿਆ ਜਾ ਰਿਹਾ ਹੈਕਿ ਉਸ ਦੇ ਸਾਥੀਆਂ ਨੇ ਕੋਰੋਨਾਵਾਇਰਸ ਸੰਕਟ ਦੇ ਵਿਚ ਲੋਕਾਂ ਨੂੰ ਮਾਰਿਆ ਹੈ ਅਤੇ ਉਹਨਾਂ ਦੇ ਮਕਾਨ ਢਹਿ-ਢੇਰੀ ਕਰ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਵਿਚ ਜਿਹੜੀ ਔਰਤ ਧਰਨੇ 'ਤੇ ਬੈਠੀ ਨਜ਼ਰ ਆ ਰਹੀ ਹੈ, ਉਸਨੇ ਦੱਸਿਆ,''ਉਹ ਲੋਕ ਬਿਨਾਂ ਛੱਤਾਂ ਦੇ ਘਰਾਂ ਵਿਚ ਰਹਿਣ ਲਈ ਮਜਬੂਹ ਹਨ। ਉਹਨਾਂ ਕੋਲ ਖਾਣ-ਪੀਣ ਦੀ ਕੋਈ ਸਹੂਲਤ ਨਹੀਂ ਹੈ।'' ਮਹਿਲਾ ਨੇ ਦੱਸਿਆ ਕਿ ਉਹ ਲੋਕ ਕੋਰੋਨਾਵਾਇਰਸ ਨਾਲ ਨਹੀਂ ਸਗੋਂ ਭੁੱਖ ਅਤੇ ਬਿਨਾਂ ਘਰ ਦੇ ਮਰ ਜਾਣਗੇ। 

 

ਦੱਸਿਆ ਜਾ ਰਿਹਾ ਹੈ ਕਿ 20 ਸਾਲ ਤੋਂ ਇਹ ਲੋਕ ਇੱਥੇ ਹੀ ਰਹਿ ਰਹੇ ਸਨ ਅਤੇ ਅਚਾਨਕ ਤੋਂ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ।ਮੰਤਰੀ ਦੇ ਆਦੇਸ਼ ਦੇ ਬਾਅਦ ਇਹਨਾਂ ਦੇ ਘਰਾਂ ਨੂੰ ਤੋੜ ਦਿੱਤਾ ਗਿਆ ਹੈ ਅਤੇ ਇਹ ਲੋਕ ਆਪਣਾ ਘਰ ਦੁਬਾਰਾ ਹਾਸਲ ਕਰਨ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਭਾਰਤ ਨਾਲ ਲੱਗਦੀ ਸੀਮਾ`ਤੇ ਹਾਲਾਤ ਪੂਰੀ ਤਰ੍ਹਾਂ ਸਥਿਰ ਅਤੇ ਕਾਬੂ 'ਚ ਹਨ : ਚੀਨ


author

Vandana

Content Editor

Related News