ਪਾਕਿ ਅੱਤਵਾਦੀ ਭਾਰਤ ਖ਼ਿਲਾਫ਼ ਤਾਲਿਬਾਨ ਦਾ ਫਾਇਦਾ ਚੁੱਕਣ ਦੀ ਫਿਰਾਕ ''ਚ
Monday, Aug 02, 2021 - 01:04 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨੀ ਅੱਤਵਾਦੀ ਸੰਗਠਨ ਅਫਗਾਨਿਸਤਾਨ 'ਤੇ ਤਾਲਿਬਾਨ ਦੀ ਵੱਧਦੀ ਪਕੜ ਦਾ ਫਾਇਦਾ ਚੁੱਕਣ ਦੀ ਫਿਰਾਕ ਵਿਚ ਹਨ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਅੱਤਵਾਦੀ ਸੰਗਠਨ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਦੁਬਾਰਾ ਅੱਤਵਾਦੀਆਂ ਦੀ ਤਾਇਨਾਤੀ ਕਰਨਗੇ। ਏਸ਼ੀਆਈ ਮਾਮਲਿਆਂ ਦੀ ਰਿਪੋਟਿੰਗ ਕਰਨ ਵਾਲੇ ਫ੍ਰੈਂਚ ਨਿਊਜ਼ ਲੇਟਰ 'ਏਸ਼ੀਆਲਿਸਟ' ਦੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਇਹ ਰਿਪੋਰਟ ਖੇਤਰੀ ਮਾਹਰ ਓਲੀਵਰ ਗਿਲਾਰਡ ਨੇ ਤਿਆਰ ਕੀਤੀ ਹੈ।ਰਿਪੋਰਟ ਵਿਚ ਕਿਹਾ ਗਿਆ ਹੈਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਦੋ ਸਾਲ ਪੂਰੇ ਹੋਣ ਜਾ ਰਹੇ ਹਨ। ਸਰਕਾਰ ਜੰਮੂ-ਕਸ਼ਮੀਰ ਵਿਚ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਵਿਚਕਾਰ ਜੰਮੂ-ਕਸ਼ਮੀਰ ਵਿਚ ਦੋ ਸਥਾਨਕ ਚੋਣਾਂ ਹੋਈਆਂ ਹਨ। ਆਮ ਲੋਕਾਂ ਨੇ ਚੋਣਾਂ ਵਿਚ ਵੱਡੀ ਹਿੱਸੇਦਾਰੀ ਦਿਖਾਈ। ਚੋਣਾਂ ਵਿਚ ਗੰਭੀਰ ਪੱਧਰ 'ਤੇ ਹਿੰਸਾ ਦੇ ਮਾਮਲੇ ਵੀ ਸਾਹਮਣੇ ਨਹੀਂ ਆਏ। ਸਰਕਾਰ ਦੀ ਪਹਿਲ ਸਿਰਫ ਪ੍ਰਬੰਧਕੀ ਅਤੇ ਚੁਣਾਵੀ ਖੇਤਰਾਂ ਤੱਕ ਸੀਮਤ ਨਹੀਂ ਸੀ। ਉਸ ਨੇ ਵਿਭਿੰਨ ਬੁਨਿਆਦੀ ਢਾਂਚਾ ਪ੍ਰਾਜੈਕਟ ਵੀ ਸ਼ੁਰੂ ਕੀਤੇ। ਇਸ ਨਾਲ ਜੰਮੂ-ਕਸ਼ਮੀਰ ਅਤੇ ਕੇਂਦਰ ਵਿਚਕਾਰ ਅਨੁਕੂਲ ਵਾਤਾਵਰਨ ਤਿਆਰ ਹੋਇਆ।
ਪੜ੍ਹੋ ਇਹ ਅਹਿਮ ਖਬਰ -ਅਫਗਾਨ ਨਿਗਰਾਨ ਸੰਸਥਾ ਨੇ ਨਾਗਰਿਕਾਂ ਦੀ ਮੌਤ 'ਚ 80 ਫੀਸਦੀ ਵਾਧਾ ਕੀਤਾ ਦਰਜ
ਅਗਸਤ 2019 ਦੇ ਬਾਅਦ ਘਾਟੀ ਵਿਚ ਹਿੰਸਾ ਵਿਚ ਕਮੀ ਆਈ ਹੈ। ਪਾਕਿਸਤਾਨੀ ਅੱਤਵਾਦੀ ਸੰਗਠਨ ਸ਼ਾਂਤੀ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਗੰਭੀਰ ਤੌਰ 'ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਨੂੰ ਅੱਗੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਖਾਸ ਕਰ ਕੇ ਉਸ ਨੂੰ ਪਾਕਿਸਤਾਨ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇੱਥੇ ਦੱਸ ਦਈਏ ਕਿ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਸੀ। ਇਸ ਨਾਲ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਹੋ ਗਿਆ ਸੀ। ਹੁਣ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਸ ਨਾਲ ਪਾਕਿਸਤਾਨ ਅਤੇ ਉੱਥੇ ਸਥਿਤ ਅੱਤਵਾਦੀ ਸੰਗਠਨ ਬੌਖਲਾਏ ਹੋਏ ਹਨ।