ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ''ਤੀ ਪੋਲ, ''''ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...''''

Thursday, May 08, 2025 - 11:53 AM (IST)

ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ''ਤੀ ਪੋਲ, ''''ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...''''

ਨੈਸ਼ਨਲ ਡੈਸਕ- ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਅਤੇ ਪਾਕਿਸਤਾਨ ਵਿੱਚ ਮੁੱਖ ਅੱਤਵਾਦੀ ਟਿਕਾਣਿਆਂ 'ਤੇ 'ਆਪਰੇਸ਼ਨ ਸਿੰਦੂਰ' ਤਹਿਤ ਏਅਰ ਸਟ੍ਰਾਈਕ ਕੀਤੀ ਸੀ, ਜਿਸ ਮਗਰੋਂ ਪਾਕਿਸਤਾਨ ਆਪਣੀ ਸਾਖ਼ ਬਚਾਉਣ ਲਈ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਿਹਾ ਹੈ। ਹਾਲਾਂਕਿ ਉੱਥੇ ਕੁਝ ਲੋਕ ਅਜਿਹੇ ਵੀ ਹਨ, ਜੋ ਕਿ ਆਪਣੇ ਦੇਸ਼ ਦੀ ਨਾਕਾਮੀ ਨੂੰ ਜਗ-ਜਾਹਿਰ ਕਰਨ ਤੋਂ ਜ਼ਰਾ ਵੀ ਨਹੀਂ ਝਿਜਕ ਰਹੇ।

ਇਸ ਦੌਰਾਨ ਇੱਕ ਪਾਕਿਸਤਾਨੀ ਨਾਗਰਿਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੇ ਪਾਕਿਸਤਾਨੀ ਫੌਜ ਦੇ ਰੱਖਿਆ ਪ੍ਰਣਾਲੀ ਦਾ ਸੱਚ ਸਭ ਸਾਹਮਣੇ ਰੱਖ ਦਿੱਤਾ ਹੈ ਤੇ ਭਾਰਤ ਵੱਲੋਂ ਕੀਤੇ ਗਏ ਕਿਸੇ ਵੀ ਹਮਲੇ ਨੂੰ ਨਾਕਾਮ ਕਰਨ ਦੀ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ।

ਉਸ ਨੇ ਆਪਣੀ ਵੀਡੀਓ 'ਚ ਕਿਹਾ, ''ਭਾਰਤੀ ਫੌਜ ਨੇ ਸਾਡੇ 'ਤੇ ਬੰਬਾਂ ਅਤੇ ਮਿਜ਼ਾਈਲਾਂ ਦੀ ਬਾਰਿਸ਼ ਕੀਤੀ। ਉਨ੍ਹਾਂ ਸਾਰਿਆਂ ਨੇ ਨਿਰਧਾਰਤ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਹਾਲਾਂਕਿ, ਸਾਡੀ ਪਾਕਿਸਤਾਨੀ ਫੌਜ ਇੱਕ ਵੀ ਭਾਰਤੀ ਮਿਜ਼ਾਈਲ ਨੂੰ ਰੋਕ ਨਹੀਂ ਸਕੀ। ਭਾਰਤ ਦੇ ਜੰਗੀ ਨਾਅਰੇ 'ਘਰ ਮੇਂ ਘੁਸ ਕੇ ਮਾਰੇਂਗੇ' ਨੂੰ ਗੂੰਜਦੇ ਹੋਏ, ਉਸ ਨੇ ਕਿਹਾ ਕਿ ਭਾਰਤ ਨੇ ਸੱਚਮੁੱਚ ਇਹ ਕਰ ਦਿਖਾਇਆ ਹੈ।''

ਨੌਜਵਾਨ ਨੇ ਅੱਗੇ ਕਿਹਾ, ''ਉਨ੍ਹਾਂ ਨੇ ਸਾਡੇ ਇਲਾਕੇ ਦੇ ਅੰਦਰ ਆ ਕੇ ਸਾਨੂੰ ਮਾਰਿਆ ਤੇ ਅਸੀਂ ਕੁਝ ਨਹੀਂ ਕਰ ਸਕੇ। ਇਹ ਇੱਕ ਹਕੀਕਤ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਪਾਕਿਸਤਾਨੀ ਫੌਜ ਕਿਸੇ ਵੀ ਹਮਲੇ ਨੂੰ ਨਾਕਾਮ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।''

ਉਸਨੇ ਕਿਹਾ, ''ਆਪਣੀਆਂ ਕਮੀਆਂ ਨੂੰ ਸਵੀਕਾਰ ਕਰਨ ਅਤੇ ਸੁਧਾਰਨ ਦੀ ਬਜਾਏ, ਪਾਕਿਸਤਾਨੀ ਮੀਡੀਆ ਝੂਠੇ ਪ੍ਰਚਾਰ 'ਚ ਰੁੱਝ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਨੇ ਸਰਹੱਦ ਦੇ ਨੇੜੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਮਾਰ ਸੁੱਟਿਆ ਹੈ। ਸੋਸ਼ਲ ਮੀਡੀਆ ਬਹੁਤ ਸਾਰੇ ਪਾਕਿਸਤਾਨੀ ਹੈਂਡਲਾਂ ਰਾਹੀਂ ਜਿੱਤ ਦੇ ਦਾਅਵਿਆਂ ਨਾਲ ਭਰਿਆ ਹੋਇਆ ਹੈ। ਇਹ ਸਭ ਝੂਠ ਹੈ। ਇਹ ਸਾਰੇ ਵੀਡੀਓ ਕਈ ਸਾਲ-ਮਹੀਨੇ ਪੁਰਾਣੇ ਹਨ।''

ਉਸ ਨੇ ਈਰਾਨ-ਇਜ਼ਰਾਈਲ ਫੌਜ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਈਰਾਨ ਇਜ਼ਰਾਈਲ 'ਤੇ 100 ਮਿਜ਼ਾਈਲਾਂ ਦਾਗੀਆਂ ਜਾਂਦੀਆਂ ਹਨ, ਤਾਂ ਸਿਰਫ 1 ਜਾਂ 2 ਹੀ ਜ਼ਮੀਨ 'ਤੇ ਪਹੁੰਚਦੀਆਂ ਹਨ, ਜਦਕਿ ਬਾਕੀ ਦੀਆਂ ਸਾਰੀਆਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ। ਸਾਡੇ ਮਾਮਲੇ ਵਿੱਚ ਭਾਰਤ ਨੇ 21 ਮਿਜ਼ਾਈਲਾਂ ਦਾਗੀਆਂ ਅਤੇ ਸਾਰੀਆਂ ਨੇ ਹੀ ਆਪਣਾ ਨਿਸ਼ਾਨਾ ਨਹੀਂ ਖੁੰਝਿਆ।

ਇਹ ਵੀ ਪੜ੍ਹੋ- ਪਾਕਿਸਤਾਨੀ PM ਤੇ ਫ਼ੌਜ ਨੂੰ ਮਿਲਣ ਮਗਰੋਂ ਭਾਰਤ ਪੁੱਜੇ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News