ਪਾਕਿ ਵਕੀਲ ਨੇ ਪਰਲ ਦੇ ਕਾਤਲ ਨੂੰ ਅੰਤਰਰਾਸ਼ਟਰੀ ਅੱਤਵਾਦੀ ਕਰਾਰ ਦਿੱਤਾ

12/17/2020 2:24:02 AM

ਇਸਲਾਮਾਬਾਦ (ਭਾਸ਼ਾ) : ਅਮਰੀਕੀ ਪੱਤਰਕਾਰ ਡੈਨੀਅਲ ਪਰਲ ਕਤਲਕਾਂਡ ’ਚ ਉਨ੍ਹਾਂ ਦੇ ਮਾਪਿਆਂ ਦੇ ਵਕੀਲ ਨੇ ਬੁੱਧਵਾਰ ਨੂੰ ਪਾਕਿਤਸਾਨ ਦੀ ਚੋਟੀ ਦੀ ਅਦਾਲਤ ਨੂੰ ਸੂਚਿਤ ਕੀਤਾ ਕਿ ਪਰਲ ਦੇ ਕਤਲ ਦਾ ਮਾਸਟਰ ਮਾਈਂਡ ਇਕ ਅੰਤਰਰਾਸ਼ਟਰੀ ਅੱਤਵਾਦੀ ਹੈ। ਵਕੀਲ ਨੇ ਆਪਣੇ ਦਾਅਵੇ ਦੇ ਸਮਰਥਨ ’ਚ ਭਾਰਤ ਦੀ ਸੁਪਰੀਮ ਕੋਰਟ ਦੇ ਇਕ ਹੁਕਮ ਦਾ ਹਵਾਲਾ ਵੀ ਦਿੱਤਾ।

ਇਹ ਵੀ ਪੜ੍ਹੋ -ਯੂਰਪੀਅਨ ਯੂਨੀਅਨ ਨੇ ਸਾਈਬਰ ਸੁਰੱਖਿਆ ’ਚ ਸੁਧਾਰ ਲਈ ਪੇਸ਼ ਕੀਤੀ ਯੋਜਨਾ

ਵਾਲ ਸਟ੍ਰੀਟ ਜਨਰਲ ਦੇ ਦੱਖਣੀ ਏਸ਼ੀਆ ਮੁਖੀ 38 ਸਾਲਾਂ ਡੈਨੀਅਲ ਪਰਲ ਨੂੰ ਸਾਲ 2002 ’ਚ ਪਾਕਿਸਤਾਨ ’ਚ ਉਸ ਵੇਲੇ ਅਗਵਾ ਕਰ ਕੇ ਕਤਲ ਕਰ ਦਿੱਤਾ ਸੀ, ਜਦ ਉਹ ਪਾਕਿਸਾਤਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਅਲਕਾਇਦਾ ਵਿਚਾਲੇ ਸੰਬੰਧਾਂ ਦੀ ਜਾਂਚ ਕਰ ਰਿਹਾ ਸੀ। ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ’ਚ ਵਕੀਲ ਫੈਸਲ ਸਿੱਦੀਕੀ ਵੱਲੋਂ ਦਾਖਲ ਸਹੁੰ ਪੱਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਮੌਜੂਦਾ ਪਟੀਸ਼ਨਾਂ ਦੇ ਮੱਦੇਨਜ਼ਰ ਇਹ ਤੱਥ ਸਪੱਸ਼ਟ ਹਨ ਕਿ ਇਨ੍ਹਾਂ ਦੋਸ਼ਾਂ ਦਾ ਮਾਸਟਰ ਮਾਈਂਡ ਅਹਿਮਦ ਉਮਰ ਸ਼ੇਖ ਇਕ ਅੰਤਰਰਾਸ਼ਟਰੀ ਅੱਤਵਾਦੀ ਸੀ, ਜੋ ਕਿ ਫਿਰੌਤੀ ਲਈ ਅਗਵਾ ਕਰਨ ਦੀਆਂ ਹੋਰ ਵਾਰਦਾਤਾਂ ’ਚ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ -'ਕੋਰੋਨਾ ਸਕਰੀਨਿੰਗ 'ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News