ਇਸਲਾਮਾਬਾਦ ''ਚ ਪਾਕਿਸਤਾਨੀ ਮਨੁੱਖੀ ਅਧਿਕਾਰ ਵਕੀਲ ਗ੍ਰਿਫ਼ਤਾਰ
Monday, Oct 28, 2024 - 05:44 PM (IST)
ਇਸਲਾਮਾਬਾਦ (ਆਈ.ਏ.ਐੱਨ.ਐੱਸ.) ਪਾਕਿਸਤਾਨ ਦੀ ਸਾਬਕਾ ਮੰਤਰੀ ਸ਼ਿਰੀਨ ਮਜ਼ਾਰੀ ਦੀ ਧੀ ਅਤੇ ਪਾਕਿਸਤਾਨ ਦੀ ਪ੍ਰਮੁੱਖ ਮਨੁੱਖੀ ਅਧਿਕਾਰ ਵਕੀਲ ਇਮਾਨ ਜ਼ੈਨਬ ਮਜ਼ਾਰੀ-ਹਾਜ਼ੀਰ ਨੂੰ ਸੋਮਵਾਰ ਨੂੰ ਇਸਲਾਮਾਬਾਦ ਪੁਲਸ ਨੇ ਉਸ ਦੇ ਪਤੀ ਸਮੇਤ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਪਿਛਲੇ ਹਫ਼ਤੇ ਇੰਗਲੈਂਡ ਕ੍ਰਿਕਟ ਟੀਮ ਦੇ ਦੇਸ਼ ਦੇ ਦੌਰੇ ਦੌਰਾਨ"ਸੁਰੱਖਿਆ ਖਤਰਾ ਪੈਦਾ ਕਰਨ" ਦੇ ਦੋਸ਼ ਵਿਚ ਇਹ ਗਿਫ਼ਤਾਰੀ ਕੀਤੀ।
ਸ਼ੀਰੀਨ ਮਜ਼ਾਰੀ ਨੇ ਆਪਣੀ ਧੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਕਸ 'ਤੇ ਪੋਸਟ ਕੀਤਾ,"ਇਮਾਨ ਮਜ਼ਾਰੀ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਰਾਜ ਦਾ ਫਾਸੀਵਾਦ ਪੂਰੇ ਜ਼ੋਰਾਂ 'ਤੇ ਹੈ।" ਸ਼ੀਰੀਨ ਨੇ ਇਸਲਾਮਾਬਾਦ ਪੁਲਸ ਦੀ ਕਾਰਵਾਈ ਨੂੰ "ਸ਼ਰਮਨਾਕ ਕਾਇਰ" ਦੱਸਿਆ। ਹਾਲਾਂਕਿ ਉਨ੍ਹਾਂ ਦੇ ਕਈ ਸਮਰਥਕਾਂ ਨੇ ਕਿਹਾ ਕਿ ਇਮਾਨ ਮਜ਼ਾਰੀ ਨੂੰ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਣ ਲਈ ਸਜ਼ਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ Visa-free ਹੋਵੇਗਾ Russia
ਸਥਾਨਕ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਹੈ ਕਿ ਇਮਾਨ ਮਜ਼ਾਰੀ ਅਤੇ ਉਸਦੇ ਪਤੀ ਦੀ ਪਾਕਿਸਤਾਨੀ ਰਾਜਧਾਨੀ ਵਿੱਚ 25 ਅਕਤੂਬਰ ਨੂੰ ਟ੍ਰੈਫਿਕ ਪੁਲਸ ਕਰਮਚਾਰੀਆਂ ਨਾਲ ਝੜਪ ਹੋਈ ਸੀ ਕਿਉਂਕਿ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਖਰੀ ਟੈਸਟ ਮੈਚ ਲਈ ਇੰਗਲੈਂਡ ਦੀ ਕ੍ਰਿਕਟ ਟੀਮ ਦੀ ਆਵਾਜਾਈ ਦੌਰਾਨ ਪ੍ਰੋਟੋਕੋਲ ਲਗਾਏ ਗਏ ਸਨ। ਕ੍ਰਿਕਟ ਟੀਮਾਂ ਦੀ ਆਵਾਜਾਈ ਕਾਰਨ ਸ੍ਰੀਨਗਰ ਹਾਈਵੇਅ, ਮੁਰੀ ਰੋਡ ਅਤੇ ਨਾਥ ਐਵੇਨਿਊ ਸਮੇਤ ਕਈ ਥਾਵਾਂ 'ਤੇ ਆਵਾਜਾਈ ਰੋਕ ਦਿੱਤੀ ਗਈ ਅਤੇ ਰਸਤਾ ਮੋੜ ਦਿੱਤਾ ਗਿਆ। ਹਾਲਾਂਕਿ ਸ਼ੀਰੀਨ ਮਜ਼ਾਰੀ ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਥਾਨਕ ਪੁਲਸ ਵਾਲਿਆਂ ਨੇ ਜਾਣਬੁੱਝ ਕੇ ਇਮਾਨ ਦੇ ਰਸਤੇ ਵਿਚ ਬੈਰੀਅਰ ਲਗਾਇਆ ਸੀ। ਸੋਮਵਾਰ ਨੂੰ ਫਰਹਾਦ ਨੇ ਪਾਕਿਸਤਾਨੀ ਅਧਿਕਾਰੀਆਂ ਦੀ ਨਿੰਦਾ ਕੀਤੀ ਅਤੇ ਆਪਣੇ ਵਕੀਲ ਦੀ ਗ੍ਰਿਫ਼ਤਾਰੀ ਨੂੰ "ਨਿੰਦਾਯੋਗ ਅਤੇ ਸ਼ਰਮਨਾਕ" ਕਰਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।