ਇਨ੍ਹਾਂ ਗੱਲਾਂ ਕਰਕੇ ਭੰਡਿਆ ਜਾਂਦੈ ਪਾਕਿ, ਮਹਿਲਾ ਰਿਪੋਰਟਰ ਦੇ ਗਾਰਡ ਨੇ ਸ਼ਰ੍ਹੇਆਮ ਮਾਰਿਆ ਥੱਪੜ ਤੇ ਚਲਾਈਆਂ ਗੋਲੀਆਂ

10/21/2016 4:25:38 PM

 ਕਰਾਚੀ— ਪਾਕਿਸਤਾਨ ਵਰਗੇ ਦੇਸ਼ ਵਿਚ ਜਿੱਥੇ ਔਰਤਾਂ ਨੂੰ ਅੱਜ ਵੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ, ਉੱਥੇ ਇਸ ਤਰ੍ਹਾਂ ਦੇ ਮਾਮਲੇ ਦਾ ਸਾਹਮਣੇ ਆਉਣਾ ਕੋਈ ਵੱਡੀ ਗੱਲ ਨਹੀਂ ਹੈ। ਇੱਥੇ ਇਕ ਮਹਿਲਾ ਟੀ. ਵੀ. ਰਿਪੋਰਟਰ ਨੂੰ ਲਾਈਵ ਟੀ. ਵੀ. ਸ਼ੂਟਿੰਗ ਦੌਰਾਨ ਥੱਪੜ ਮਾਰ ਦਿੱਤਾ ਗਿਆ। ਨਿੱਜੀ ਨਿਊਜ਼ ਚੈਨਲ ''ਚ ਕੰਮ ਕਰ ਰਹੀ ਇਸ ਰਿਪੋਰਟਰ ਦਾ ਨਾਂ ਸਾਏਮਾ ਕੰਵਲ ਹੈ ਅਤੇ ਉਹ ਕਰਾਚੀ ਵਿਚ ਆਪਣੇ ਕੈਮਰਾਮੈਨ ਦੇ ਨਾਲ ਲਾਈਵ ਕਵਰੇਜ਼ ਕਰ ਰਹੀ ਸੀ। ਇਸ ਦੌਰਾਨ ਪੁਲਸ ਦੇ ਗਾਰਡ ਨੇ ਉਸ ਨੂੰ ਕਵਰੇਜ਼ ਬੰਦ ਕਰਨ ਲਈ ਕਿਹਾ ਅਤੇ ਅਜਿਹਾ ਨਾ ਕਰਨ ''ਤੇ ਉਸ ਦੇ ਮੂੰਹ ''ਤੇ ਥੱਪੜ ਜੜ੍ਹ ਦਿੱਤਾ। 

ਸਾਏਮਾ ਕੰਵਲ ਕਰਾਚੀ ਦੇ ਨਾਦਰਾ ਰਜਿਸਟ੍ਰੇਸ਼ਨ ਆਫਿਸ ਵਿਚ ਲਾਈਵ ਰਿਪੋਰਟਿੰਗ ਕਰ ਰਹੀ ਸੀ। ਉੱਥੇ ਗਾਰਡ ਨੇ ਉਸ ਨੂੰ ਵੀਡੀਓ ਬਣਾਉਣੀ ਬੰਦ ਕਰਨ ਲਈ ਕਿਹਾ ਤਾਂ ਉਸ ਨੇ ਕੈਮਰਾ ਗਾਰਡ ਵੱਲ ਹੀ ਘੁੰਮਾ ਦਿੱਤਾ। ਇਸ ਤੋਂ ਨਾਰਾਜ਼ ਗਾਰਡ ਨੇ ਉਸ ਦੇ ਥੱਪੜ ਮਾਰਿਆ ਤਾਂ ਉਸ ਦੀ ਇਹ ਸ਼ਰਮਨਾਕ ਕਰਤੂਤ ਵੀ ਕੈਮਰੇ ਵਿਚ ਕੈਦ ਹੋ ਗਈ। ਸੋਸ਼ਲ ਮੀਡੀਆ ''ਤੇ ਇਸ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਗਾਰਡ ਨੇ ਮਹਿਲਾ ਰਿਪੋਟਰ ਦੇ ਥੱਪੜ ਮਾਰਨ ਤੋਂ ਬਾਅਦ ਹਵਾਈ ਫਾਇਰਿੰਗ ਵੀ ਕੀਤੀ। ਪੁਲਸ ਨੇ ਗਾਰਡ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਸੋਸ਼ਲ ਮੀਡੀਆ ''ਤੇ ਇਸ ਘਟਨਾ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ। ਕਈ ਲੋਕ ਇਸ ਸਭ ਲਈ ਮਹਿਲਾ ਰਿਪੋਰਟਰ ਨੂੰ ਹੀ ਜ਼ਿੰਮੇਵਾਰ ਦੱਸ ਰਹੇ ਹਨ ਅਤੇ ਕਈ ਗਾਰਡ ਦੀ ਗਲਤੀ ਕੱਢ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਦੇਸ਼ ਵਿਚ ਔਰਤਾਂ ਦੀ ਹਾਲਤ ਕਦੇ ਨਹੀਂ ਸੁਧਰ ਸਕਦੀ।

Kulvinder Mahi

News Editor

Related News