ਅਮਰੀਕਾ ''ਚ ਪਾਕਿਸਤਾਨੀ ਡਾਕਟਰ ਨੇ ਅੱਤਵਾਦ ਦਾ ਦੋਸ਼ ਕੀਤਾ ਸਵੀਕਾਰ

Wednesday, Aug 17, 2022 - 09:34 AM (IST)

ਅਮਰੀਕਾ ''ਚ ਪਾਕਿਸਤਾਨੀ ਡਾਕਟਰ ਨੇ ਅੱਤਵਾਦ ਦਾ ਦੋਸ਼ ਕੀਤਾ ਸਵੀਕਾਰ

ਸੇਂਟ ਪਾਲ/ਅਮਰੀਕਾ (ਏਜੰਸੀ) : ਪਾਕਿਸਤਾਨ ਦੇ ਇੱਕ ਡਾਕਟਰ ਅਤੇ ਮਾਓ ਕਲੀਨਿਕ ਦੇ ਸਾਬਕਾ ਕਰਮਚਾਰੀ ਨੇ ਮੰਗਲਵਾਰ ਨੂੰ ਅੱਤਵਾਦ ਨਾਲ ਸਬੰਧਤ ਇਕ ਦੋਸ਼ ਸਵੀਕਾਰ ਕਰ ਲਿਆ। ਉਸ ਨੇ ਦੋ ਸਾਲ ਪਹਿਲਾਂ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਮੁਖ਼ਬਰਾਂ ਨੂੰ ਦੱਸਿਆ ਸੀ ਕਿ ਉਹ ਇਸਲਾਮਿਕ ਸਟੇਟ ਸਮੂਹ ਨਾਲ ਵਫ਼ਾਦਾਰੀ ਰੱਖਦਾ ਹੈ ਅਤੇ ਅਮਰੀਕਾ ਵਿਚ ਇਕੱਲੇ ਹਮਲਿਆਂ ਨੂੰ ਅੰਜਾਮ ਦੇਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਆਨਲਾਈਨ ਉਪਲੱਬਧ ਦਸਤਾਵੇਜ਼ਾਂ ਦੇ ਅਨੁਸਾਰ, ਮੁਹੰਮਦ ਮਸੂਦ ਨੇ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਨੂੰ ਸਾਜੋ-ਸਾਮਾਨ ਸਬੰਧੀ ਸਹਿਯੋਗ ਪ੍ਰਦਾਨ ਕਰਨ ਦੀ ਕੋਸ਼ਿਸ਼ ਦਾ ਇਕ ਦੋਸ਼ ਸਵੀਕਾਰ ਕਰ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਜ਼ਾ ਕਿਸ ਦਿਨ ਸੁਣਾਈ ਜਾਵੇਗੀ।

ਸਰਕਾਰੀ ਵਕੀਲਾਂ ਨੇ ਕਿਹਾ ਕਿ ਮਸੂਦ ਵਰਕ ਵੀਜ਼ੇ 'ਤੇ ਅਮਰੀਕਾ ਆਇਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਮਸੂਦ ਨੇ ਐੱਫ.ਬੀ.ਆਈ. ਦੇ ਮੁਖਬਰਾਂ ਨੂੰ ਇਸਲਾਮਿਕ ਸਟੇਟ (ਆਈ.ਐੱਸ.) ਸਮੂਹ ਦਾ ਮੈਂਬਰ ਸਮਝ ਕੇ ਜਨਵਰੀ 2020 ਤੋਂ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ। ਉਸ ਨੇ ਦੱਸਿਆ ਕਿ ਉਹ ਇਸ ਸਮੂਹ ਅਤੇ ਇਸਦੇ ਆਗੂ ਪ੍ਰਤੀ ਵਫ਼ਾਦਾਰੀ ਰੱਖਦਾ ਹੈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਮਸੂਦ ਨੇ ਆਈ.ਐੱਸ. ਲਈ ਲੜਨ ਲਈ ਸੀਰੀਆ ਜਾਣ ਅਤੇ ਅਮਰੀਕਾ ਵਿਚ ਇਕੱਲੇ ਹਮਲਿਆਂ ਨੂੰ ਅੰਜ਼ਾਮ ਦੇਣ ਦਾ ਇਰਾਦਾ ਜ਼ਾਹਰ ਕੀਤਾ ਸੀ। ਮਾਓ ਕਲੀਨਿਕ ਨੇ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਮਸੂਦ ਮਿਨੀਸੋਟਾ ਵਿੱਚ ਰੋਚੈਸਟਰ ਦੇ ਇੱਕ ਮੈਡੀਕਲ ਸੈਂਟਰ ਵਿੱਚ ਉਸ ਦਾ ਇੱਕ ਸਾਬਕਾ ਕਰਮਚਾਰੀ ਸੀ, ਪਰ ਉਹ ਗ੍ਰਿਫ਼ਤਾਰੀ ਦੇ ਸਮੇਂ ਕਲੀਨਿਕ ਵਿੱਚ ਕੰਮ ਨਹੀਂ ਕਰਦਾ ਸੀ।


author

cherry

Content Editor

Related News