ਪਾਕਿਸਤਾਨੀ ਡਿਪਲੋਮੈਟ ਨੇ ਨੇਪਾਲ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ
Thursday, Sep 30, 2021 - 12:13 AM (IST)
ਕਾਠਮੰਡੂ-ਨੇਪਾਲ 'ਚ ਪਾਕਿਸਤਾਨੀ ਦੂਤਘਰ ਦੇ ਇਕ ਸੀਨੀਅਰ ਡਿਪਲੋਮੈਟ ਨੇ ਬੁੱਧਵਾਰ ਨੂੰ ਨੇਪਾਲ ਦੇ ਫੌਜ ਮੁਖੀ ਪ੍ਰਭੂਰਾਮ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਅਤੇ ਆਪਸੀ ਸਹਿਯੋਗ ਦੇ ਮੁੱਦਿਆਂ 'ਤੇ ਚਰਚਾ ਕੀਤੀ। ਕਾਠਮੰਡੂ 'ਚ ਪਾਕਿਸਤਾਨ ਦੇ ਉਪ ਰਾਜਦੂਤ ਅਦਨਾਨ ਜਾਵੇਦ ਖਾਨ ਨੇ ਸ਼ਰਮਾ ਦੇ ਕਾਰਜਕਾਲ 'ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਨੇਪਾਲੀ ਫੌਜ ਮੁੱਖ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਪਾਕਿਸਤਾਨੀ ਡਿਪਲੋਮੈਟ ਅਤੇ ਫੌਜ ਮੁਖੀ ਦਰਮਿਆਨ ਹੋਈ ਬੈਠਕ 'ਚ ਦੁਵੱਲੇ ਹਿੱਤਾਂ ਦੇ ਮੁੱਦਿਆਂ ਅਤੇ ਆਪਸੀ ਸਹਿਯੋਗ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।