ਕੱਲ੍ਹ ਭਾਰਤ ਆਵੇਗਾ ਪਾਕਿ ਵਫਦ, ਪਾਣੀ ਦੇ ਮੁੱਦੇ ਸੁਲਝਾਉਣ ''ਤੇ ਹੋਵੇਗੀ ਚਰਚਾ
Sunday, May 29, 2022 - 04:16 PM (IST)
ਨੈਸ਼ਨਲ ਡੈਸਕ- ਪਾਕਿਸਤਾਨ ਦਾ ਪੰਜ ਮੈਂਬਰੀ ਵਫਦ ਪਾਣੀ ਵਿਵਾਦ 'ਤੇ ਗੱਲਬਾਤ ਕਰਨ ਲਈ ਸੋਮਵਾਰ ਨੂੰ ਭਾਰਤ ਆ ਰਿਹਾ ਹੈ। ਡਾਨ ਅਖਬਾਰ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਸਿੰਧੂ ਜਲ ਕਮਿਸ਼ਨ ਸੈਯਦ ਮੁਹੰਮਦ ਮੇਹਰ ਅਲੀ ਸ਼ਾਹ ਦੇ ਹਵਾਲੇ ਨਾਲ ਕਿਹਾ ਕਿ ਗੱਲਬਾਤ 30-31 ਮਈ ਨੂੰ ਨਵੀਂ ਦਿੱਲੀ 'ਚ ਹੋਵੇਗੀ। ਵਫਦ ਵਾਹਘਾ ਬਾਰਡਰ ਦੇ ਰਾਹੀਂ ਭਾਰਤ ਆ ਰਿਹਾ ਹੈ। ਸ਼ਾਹ ਨੇ ਕਿਹਾ ਕਿ ਹੜ੍ਹ ਦੀ ਭਵਿੱਖਬਾਣੀ ਦੇ ਅੰਕੜੇ ਸਾਂਝੇ ਕਰਨ 'ਤੇ ਗੱਲਬਾਤ ਹੋਵੇਗੀ ਅਤੇ PCIW (ਸਿੰਧੂ ਨਦੀ ਦੇ ਲਈ ਪਾਕਿਸਤਾਨ ਦੇ ਕਮਿਸ਼ਨ) ਦੀ ਸਾਲਾਨਾ ਰਿਪੋਰਟ 'ਤੇ ਵੀ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਫਦ ਨਿਰਮਾਣਧੀਨ ਪਾਕਲ ਡਲ ਅਤੇ ਲੋਅਰ ਕਲਨਈ ਡੈਮ ਦੀ ਯਾਤਰਾ ਨਹੀਂ ਕਰੇਗਾ, ਪਰ ਇਨ੍ਹਾਂ 'ਤੇ ਹੋਰ ਪ੍ਰਾਜੈਕਟਾਂ 'ਤੇ ਵੀ ਚਰਚਾ ਕੀਤੀ ਜਾਵੇਗੀ।
ਦੱਸ ਦੇਈਏ ਕਿ ਮਾਰਚ 'ਚ ਭਾਰਤ ਅਤੇ ਪਾਕਿਸਤਾਨ ਨੇ ਸਿੰਧੂ ਜਲ ਸੰਧੀ ਨੂੰ ਉਸ ਦੀ ਅਸਲੀ ਭਾਵਨਾ ਨਾਲ ਲਾਗੂ ਕਰਨ ਲਈ ਆਪਣੀ ਪ੍ਰਤੀਬੱਧਤਾ ਦੋਹਰਾਈ ਸੀ ਅਤੇ ਉਮੀਦ ਪ੍ਰਗਟ ਕੀਤੀ ਸੀ ਕਿ ਸਥਾਈ ਸਿੰਧੂ ਕਮਿਸ਼ਨ ਦੀ ਅਗਲੀ ਮੀਟਿੰਗ ਭਾਰਤ 'ਚ ਜਲਦ ਤੋਂ ਜਲਦ ਤੋਂ ਆਯੋਜਿਤ ਕੀਤੀ ਜਾਵੇਗੀ। ਸਿੰਧੂ ਜਲ ਸੰਧੀ ਦੇ ਸੰਬੰਧਿਤ ਵਿਵਸਥਾਵਾਂ ਦੇ ਤਹਿਤ, ਮੀਟਿੰਗ ਵਿਕਲਪਿਕ ਤੌਰ 'ਤੇ ਪਾਕਿਸਤਾਨ ਅਤੇ ਭਾਰਤ 'ਚ ਸਾਲਾਨਾ ਹੁੰਦੀ ਹੈ।