ਗ਼ੈਰ-ਕਾਨੂੰਨੀ ਢੰਗ ਨਾਲ ਕੰਪਿਊਟਰ-ਉਪਕਰਨ ਨਿਰਯਾਤ ਕਰਨ ਦੇ ਦੋਸ਼ 'ਚ ਪਾਕਿ-ਅਮਰੀਕੀ ਗ੍ਰਿਫ਼ਤਾਰ

09/24/2020 1:12:02 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਇਕ ਪਾਕਿਸਤਾਨੀ-ਅਮਰੀਕੀ ਨੂੰ ਲੋੜੀਂਦੀ ਸਰਕਾਰੀ ਮਨਜ਼ੂਰੀ ਦੇ ਬਿਨਾਂ ਦੇਸ਼ ਵਿਚੋਂ ਉੱਚ ਤਕਨੀਕ ਵਾਲੇ ਕੰਪਿਊਟਰ ਦਾ ਸਾਜੋ ਸਾਮਾਨ ਅਤੇ 'ਸਾਫਟਵੇਅਰ ਐਪਲੀਕੇਸ਼ਨ ਸੌਲੂਸ਼ਨ' ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਨੂੰ ਨਿਰਯਾਤ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਘੀ ਵਕੀਲਾਂ ਦੇ ਮੁਤਾਬਕ, ਪਾਕਿਸਤਾਨ ਸਥਿਤ ਬਿਜ਼ਨੈੱਸ ਸਿਸਟਮ ਇੰਟਰਨੈਸ਼ਨਲ (ਬੀ.ਐੱਸ.ਆਈ.) ਪ੍ਰਾਈਵੇਟ ਲਿਮੀਟਿਡ ਅਤੇ ਸ਼ਿਕਾਗੋ ਸਥਿਤ ਬੀ.ਐੱਸ.ਆਈ. ਯੂ.ਐੱਸ.ਏ. ਦੇ ਮਾਲਕ ਅਬਦੁੱਲਾ ਸੈਯਦ (65) ਨੂੰ 16 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਪਾਏ ਜਾਣ 'ਤੇ ਉਹਨਾਂ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਕੋਲ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ : ਟਰੰਪ

ਉਹ ਹਾਲੇ ਸੰਘੀ ਹਿਰਾਸਤ ਵਿਚ ਹੈ। ਸੰਘੀ ਵਕੀਲਾਂ ਨੇ ਦੱਸਿਆ ਕਿ ਸੈਯਦ ਦੀਆਂ ਦੋਹਾਂ ਕੰਪਨੀਆਂ ਨੇ ਉੱਚ ਤਕਨੀਕ ਵਾਲੇ ਕੰਪਿਊਟਰ ਦੇ ਉਪਕਰਨ, ਸਰਵਰ ਅਤੇ ਸਾਫਟਵੇਅਰ ਐਪਲੀਕੇਸ਼ਨ ਸੌਲੂਸ਼ਨ ਨਿਰਯਾਤ ਕੀਤੇ। ਸ਼ਿਕਾਗੋ ਵਿਚ ਜ਼ਿਲ੍ਹਾ ਅਦਾਲਤ ਵਿਚ ਚੱਲ ਰਹੇ ਮੁਕੱਦਮੇ ਦੇ ਮੁਤਾਬਕ, 2006 ਤੋਂ 2015 ਤੱਕ ਸੈਯਦ ਅਤੇ ਬੀ.ਐੱਸ.ਆਈ. ਨੇ ਪਾਕਿਸਤਾਨ ਵਿਚ ਕੰਪਨੀ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਅਮਰੀਕੀ ਵਣਜ ਵਿਭਾਗ ਤੋਂ ਲੋੜੀਂਦੀ ਅਥਾਰਟੀ ਪ੍ਰਾਪਤ ਕੀਤੇ ਬਿਨਾਂ ਅਮਰੀਕੀ ਤੋਂ ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ (ਪੀ.ਏ.ਈ.ਸੀ.) ਨੂੰ ਕੰਪਿਊਟਰ ਉਪਕਰਨ ਨਿਰਯਾਤ ਕਰਕੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਊਰਜਾ ਐਕਟ ਦੀ ਉਲੰਘਣਾ ਕੀਤੀ। ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਇਕ ਸਰਕਾਰੀ ਏਜੰਸੀ ਹੈ ਜੋ ਉੱਚ ਵਿਸਫੋਟਕ ਅਤੇ ਪਰਮਾਣੂ ਹਥਿਆਰ ਦੇ ਹਿੱਸਿਆਂ, ਯੂਰੇਨੀਅਮ ਖੋਦਾਈ ਤੇ ਵਿਕਾਸ  ਅਤੇ ਠੋਸ ਬਾਲਣ ਵਾਲੀ ਬੈਲਿਸਟਿਕ ਮਿਜ਼ਾਈਲਾਂ ਦਾ ਨਿਰਮਾਣ ਅਤੇ ਪਰੀਖਣ ਕਰਦੀ ਹੈ।


Vandana

Content Editor

Related News