ਪਾਕਿ ''ਚ ਆਏ ਹੜ੍ਹਾਂ ''ਤੇ ਅਦਾਕਾਰਾ ਮੇਹਵਿਸ਼ ਹਯਾਤ ਨੇ ਬਾਲੀਵੁੱਡ ਦੀ ਚੁੱਪੀ ''ਤੇ ਸਾਧਿਆ ਨਿਸ਼ਾਨਾ

Sunday, Sep 04, 2022 - 05:13 PM (IST)

ਨਵੀਂ ਦਿੱਲੀ (ਬਿਊਰੋ) : ਪਾਕਿਸਤਾਨੀ ਕਲਾਕਾਰ ਮੇਹਵਿਸ਼ ਹਯਾਤ ਨੇ ਬਾਲੀਵੁੱਡ ਅਦਾਕਾਰਾਂ 'ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਪਾਕਿਸਤਾਨ 'ਚ ਬਹੁਤ ਜ਼ਿਆਦਾ ਭਿਆਨਕ ਹੜ੍ਹ ਆਇਆ ਹੋਇਆ ਹੈ ਅਤੇ ਇਸ 'ਤੇ ਬਾਲੀਵੁੱਡ ਦੀ ਚੁੱਪੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕੀ ਸੁਪਰਮਾਡਲ ਬੇਲਾ ਹਦੀਦ ਨੇ ਆਪਣੇ ਫਾਲੋਅਰਜ਼ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਤਾਂ ਜੋ ਉਹ ਹੜ੍ਹ ਪੀੜਤਾਂ ਦੀ ਮਦਦ ਕਰ ਸਕਣ।

ਦੱਸ ਦਈਏ ਕਿ ਪਾਕਿਸਤਾਨੀ ਅਦਾਕਾਰ ਮੇਹਵਿਸ਼ ਹਯਾਤ ਨੇ ਪਾਕਿਸਤਾਨੀ ਹੜ੍ਹਾਂ 'ਤੇ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੇਂ ਪਾਕਿਸਤਾਨ ਦੀ ਦੁਰਦਸ਼ਾ 'ਤੇ ਦੁਨੀਆ ਦਾ ਧਿਆਨ ਹੈ। ਪਾਕਿਸਤਾਨ 'ਚ ਭਾਰੀ ਮੀਂਹ ਅਤੇ ਗਲੇਸ਼ੀਅਰ ਪਿਘਲਣ ਕਾਰਨ ਬਚਾਅ ਕਾਰਜ ਜਾਰੀ ਹਨ। ਇੱਥੇ ਇੱਕ ਭਿਆਨਕ ਹੜ੍ਹ ਆਇਆ ਹੈ, ਜਿਸ 'ਚ ਅਧਿਕਾਰਤ ਤੌਰ 'ਤੇ 1265 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਹੁਣ ਮੇਹਵਿਸ਼ ਹਯਾਤ ਨੇ ਬਾਲੀਵੁੱਡ ਅਦਾਕਾਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਕਿਸਤਾਨ 'ਚ ਵਸੇ ਆਪਣੇ ਪ੍ਰਸ਼ੰਸਕਾਂ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ। ਮੇਹਵਿਸ਼ ਹਯਾਤ ਨੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਨੋਟ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ ਹੈ, ''ਬਾਲੀਵੁੱਡ ਨਾਲ ਜੁੜੇ ਲੋਕਾਂ ਦੀ ਚੁੱਪ ਕੰਨਫੋੜ ਹੈ। ਮੁਸੀਬਤ ਦੀ ਕੋਈ ਕੌਮੀਅਤ ਨਹੀਂ, ਕੋਈ ਰੰਗ ਨਹੀਂ ਅਤੇ ਧਰਮ ਤੋਂ ਉੱਪਰ ਹੈ। ਇਹ ਸਭ ਤੋਂ ਵਧੀਆ ਸਮਾਂ ਹੈ ਕਿ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਕਿਸਤਾਨ 'ਚ ਵੱਸਦੇ ਆਪਣੇ ਪ੍ਰਸ਼ੰਸਕਾਂ ਦੀ ਦੇਖਭਾਲ ਕਰੀਏ। ਅਸੀਂ ਦੁਖੀ ਹਾਂ। ਤੁਹਾਡੇ ਵੱਲੋਂ ਇੱਕ ਜਾਂ ਦੋ ਸ਼ਬਦ ਵੀ ਬਹੁਤ ਹਨ।''

 
 
 
 
 
 
 
 
 
 
 
 
 
 
 

A post shared by Bella 🦋 (@bellahadid)

ਦੱਸਣਯੋਗ ਹੈ ਕਿ ਹਾਲ ਹੀ 'ਚ ਅੰਤਰਰਾਸ਼ਟਰੀ ਸੁਪਰਮਾਡਲ ਬੇਲਾ ਹਦੀਦ ਨੇ ਪਾਕਿਸਤਾਨ 'ਚ ਆਏ ਹੜ੍ਹ 'ਤੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਲੋਕਾਂ ਤੋਂ ਮਦਦ ਮੰਗੀ ਸੀ। ਇਸ ਤੋਂ ਇਲਾਵਾ ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਚ ਕੰਮ ਕਰ ਚੁੱਕੀ ਅਭਿਨੇਤਰੀ ਪੂਰਨਾ ਜਗਨਾਥਨ ਨੇ ਪਾਕਿਸਤਾਨ 'ਚ ਆਏ ਹੜ੍ਹਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। NGO ਦੇ ਨੰਬਰ ਸ਼ੇਅਰ ਕੀਤੇਤੇ ਲੋਕਾਂ ਨੂੰ ਦਾਨ ਕਰਨ ਲਈ ਕਿਹਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News