ਪਾਕਿਸਤਾਨੀ ਕਾਰਕੁੰਨ ਅਤੇ 3 ਸੇਵਾਮੁਕਤ ਅਧਿਕਾਰੀ ਜਾਸੂਸੀ ਦੇ ਦੋਸ਼ੀ ਠਹਿਰਾਏ ਗਏ

Saturday, Dec 04, 2021 - 04:23 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀਆਂ ਫੌਜੀ ਅਦਾਲਤਾਂ ਨੇ ਜਾਸੂਸੀ ਅਤੇ ਦੇਸ਼-ਧ੍ਰੋਹ ਦੇ ਦੋਸ਼ਾਂ ਵਿਚ ਇਕ ਪ੍ਰਸਿੱਧ ਅਧਿਕਾਰ ਕਾਰਕੁੰਨ ਅਤੇ 3 ਸੇਵਾਮੁਕਤ ਫੌਜੀ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 12 ਤੋਂ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। 2 ਸੁਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਰਾਂ ’ਤੇ ਵੱਖ-ਵੱਖ ਤੌਰ ’ਤੇ ਮੁਕੱਦਮਾ ਚਲਾਇਆ ਗਿਆ ਅਤੇ ਉਨ੍ਹਾਂ ਦੇ ਮਾਮਲਿਆਂ ਦਾ ਇਕ-ਦੂਜੇ ਦੇ ਮਾਮਲੇ ਨਾਲ ਕੋਈ ਸਬੰਧ ਨਹੀਂ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਖ਼ਿਲਾਫ਼ ਸੁਣਵਾਈ ਕਦੋਂ ਅਤੇ ਕਿੱਥੇ ਹੋਈ।

ਕਾਰਕੁੰਨ ਇਦਰੀਸ ਖੱਟਕ 2019 ਵਿਚ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਦੀ ਯਾਤਰਾ ਕਰਦੇ ਸਮੇਂ ਲਾਪਤਾ ਹੋ ਗਏ ਸਨ ਅਤੇ ਬਾਅਦ ਵਿਚ ਇਹ ਖ਼ੁਲਾਸਾ ਹੋਇਆ ਸੀ ਕਿ ਉਨ੍ਹਾਂ ਦੇ ਲਾਪਤਾ ਹੋਣ ਵਿਚ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦਾ ਹੱਥ ਸੀ। ਕਈ ਮਹੀਨਿਆਂ ਤੋਂ ਉਨ੍ਹਾਂ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ। ਹਾਲਾਂਕਿ ਬਾਅਦ ਵਿਚ ਪੁਸ਼ਟੀ ਕੀਤੀ ਗਈ ਕਿ ਉਹ ਹਿਰਾਸਤ ਵਿਚ ਹਨ। ਸੁਰੱਖਿਆ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਖੱਟਕ ਨੂੰ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੱਟਕ 'ਤੇ ਦੁਸ਼ਮਣ ਦੀਆਂ ਖੁਫੀਆ ਏਜੰਸੀਆਂ ਅਤੇ ਹੋਰਾਂ ਨਾਲ ਸੰਵੇਦਨਸ਼ੀਲ ਅਤੇ ਨਾਜ਼ੁਕ ਸੂਚਨਾਵਾਂ ਸਾਂਝੀਆਂ ਕਰਨ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਤੋਂ ਹਾਲ ਹੀ ਦੇ ਸਾਲਾਂ ਵਿਚ ਪਾਕਿਸਤਾਨ ਦੇ ਅਸ਼ਾਂਤ ਸਾਬਕਾ ਕਬਾਇਲੀ ਖੇਤਰਾਂ ਵਿਚ ਅਮਰੀਕਾ ਨੇ ਕਈ ਡਰੋਨ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਖੱਟਕ ਨੂੰ ਵਕੀਲ ਰਾਹੀਂ ਆਪਣਾ ਬਚਾਅ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਉਨ੍ਹਾਂ ਤੋਂ ਇਲਾਵਾ 3 ਸੇਵਾਮੁਕਤ ਅਧਿਕਾਰੀਆਂ- ਕਰਨਲ ਫੈਜ਼ ਰਸੂਲ, ਕਰਨਲ ਮੁਹੰਮਦ ਅਕਮਲ ਅਤੇ ਮੇਜਰ ਸੈਫੁੱਲਾ ਬਾਬਰ ਨੂੰ ਕ੍ਰਮਵਾਰ 14, 10 ਅਤੇ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ’ਤੇ ਜਾਸੂਸੀ ਕਰਨ ਅਤੇ ਦੁਸ਼ਮਣ ਖੁਫੀਆ ਏਜੰਸੀਆਂ ਨਾਲ ਸਹਿਯੋਗ ਕਰਨ ਲਈ ਮੁਕੱਦਮਾ ਚਲਾਇਆ ਗਿਆ ਸੀ।


cherry

Content Editor

Related News