ਪਾਕਿ ''ਚ 75 ਫੀਸਦੀ ਆਬਾਦੀ ਦਾ ਕੋਰੋਨਾ ਟੀਕਾਕਰਨ ''ਚ ਲੱਗਣਗੇ 10 ਸਾਲ
Wednesday, Apr 07, 2021 - 02:16 AM (IST)
ਇਸਲਾਮਾਬਾਦ-ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਤੇਜ਼ੀ ਨਾਲ ਵਧਣ ਲੱਗੇ ਹਨ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਕੋਵਿਡ-19 ਦੀ ਰਫਤਾਰ ਵਧਣ ਲੱਗੀ ਹੈ। ਰੋਜ਼ਾਨਾ ਕੋਈ ਲੋਕ ਬੀਮਾਰੀ ਨਾਲ ਇਨਫੈਕਟਿਡ ਹੋ ਰਹੇ ਹਨ। ਅਜਿਹੇ 'ਚ ਟੀਕਾਕਰਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਰ ਇਕ ਰਿਪੋਰਟ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ ਜੋ ਸਰਕਾਰ ਦੇ ਵੈਕਸੀਨੇਸ਼ਨ ਕੈਂਪੇਨ 'ਤੇ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ-ਕੋਰੋਨਾ : ਅਮਰੀਕਾ ਪਹੁੰਚਿਆ ਭਾਰਤ ਦਾ 'ਡਬਲ ਮਿਊਟੈਂਟ' ਵੈਰੀਐਂਟ, ਸੈਨ ਫ੍ਰਾਂਸਿਸਕੋ 'ਚ ਮਿਲਿਆ ਪਹਿਲਾਂ ਮਰੀਜ਼
ਦਰਅਸਲ, ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਸ ਰਫਤਾਰ ਨਾਲ ਪਾਕਿਸਤਾਨ 'ਚ ਕੋਰੋਨਾ ਦਾ ਟੀਕਾ ਲਾਇਆ ਜਾ ਰਿਹਾ ਹੈ ਉਹੀ ਗਤੀ ਅਗੇ ਵੀ ਜਾਰੀ ਰਹੀ ਤਾਂ ਦੇਸ਼ ਦੀ 75 ਫੀਸਦੀ ਆਬਾਦੀ ਨੂੰ ਵੈਕਸੀਨ ਲਾਉਣ 'ਚ ਇਕ ਦਹਾਕੇ ਤੋਂ ਵੀ ਵਧੇਰੇ ਦਾ ਸਮਾਂ ਲੱਗ ਜਾਏਗਾ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਹੋਰ ਡਿਵੈਲਪਿੰਗ ਦੇਸ਼ਾਂ 'ਚ ਕੋਰੋਨਾ ਟੀਕਾਕਰਨ ਦੀ ਰਫਤਾਰ ਪਾਕਿਸਤਾਨ ਦੀ ਗਤੀ ਤੋਂ ਕਾਫੀ ਵਧੇਰੇ ਹੈ।
ਇਹ ਵੀ ਪੜ੍ਹੋ-ਜਾਰਜੀਆ : ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕੇ ਦਿੱਤੀ ਜਾਣਕਾਰੀ
ਇਕ ਰਿਪੋਰਟ ਮੁਤਾਬਕ ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲ ਵਰਗੇ ਦੇਸ਼ ਸਿਰਫ ਤਿੰਨ ਮਹੀਨਿਆਂ 'ਚ 75 ਫੀਸਦੀ ਜਨਤਾ ਦਾ ਟੀਕਾਕਰਨ ਕਰਨ 'ਚ ਸਫਲ ਹੋਣਗੇ ਜਦਕਿ ਪਾਕਿਸਤਾਨ 'ਚ ਇੰਨੀ ਹੀ ਆਬਾਦੀ ਨੂੰ ਟੀਕਾ ਲਾਉਣ ਲਈ 10 ਸਾਲ ਲੱਗ ਜਾਣਗੇ। ਰਿਪੋਰਟ ਮੁਤਾਬਕ ਭਾਰਤ ਨੂੰ ਵੈਕਸੀਨੇਸ਼ਨ ਰਾਹੀ ਤਿੰਨ ਸਾਲ 'ਚ ਹੀ ਹਰਡ ਇਮਊਨਿਟੀ ਹਾਸਲ ਹੋ ਸਕਦੀ ਹੈ। ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਹੈ ਜਦ ਪਿਛਲੇ ਕੁਝ ਸਮੇਂ 'ਚ ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ ਕੇਸ ਕਾਫੀ ਤੇਜ਼ੀ ਨਾਲ ਵਧੇ ਹਨ। ਇਸ ਦੇ ਚੱਲ਼ਦੇ ਸਰਕਾਰ ਨੂੰ ਤਾਲਾਬੰਦੀ ਸਮੇਤ ਕਈ ਅਹਿਮ ਫੈਸਲੇ ਲੈਣ ਪਏ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।