ਭਾਰਤੀ ਉਡਾਣਾਂ ਲਈ ਹਵਾਈ ਖੇਤਰ ਖੋਲ੍ਹਿਆ ਜਾਵੇ ਜਾਂ ਨਾ, 15 ਨੂੰ ਵਿਚਾਰ ਕਰੇਗਾ ਪਾਕਿ

05/12/2019 10:52:57 PM

ਲਾਹੌਰ— ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਫਿਰ ਤੋਂ ਖੋਲ੍ਹਣ ਬਾਰੇ ਪਾਕਿਸਤਾਨ ਸਰਕਾਰ 15 ਮਈ ਨੂੰ ਸਮੀਖਿਆ ਕਰੇਗੀ। ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਬੁਲਾਰੇ ਮੁਜਤਬਾ ਬੇਗ ਨੇ ਕਿਹਾ ਕਿ ਪਾਕਿਸਤਾਨ ਸਰਕਾਰ 15 ਮਈ ਨੂੰ ਇਹ ਫੈਸਲਾ ਕਰੇਗੀ ਕਿ ਭਾਰਤੀ ਉਡਾਣਾਂ ਲਈ ਹਵਾਈ ਖੇਤਰ ਨੂੰ ਖੋਲ੍ਹਿਆ ਜਾਵੇ ਜਾਂ ਨਾ। ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਮੰਤਰੀ ਫਵਾਦ ਚੌਧਰੀ ਨੂੰ ਨਹੀਂ ਲੱਗਦਾ ਕਿ ਭਾਰਤ ਵਿਚ ਲੋਕ ਸਭਾ ਚੋਣਾਂ ਖਤਮ ਹੋਣ ਤਕ ਜਿਉਂ ਦੀ ਸਥਿਤੀ ਵਿਚ ਕੋਈ ਬਦਲਾਅ ਹੋਣ ਵਾਲਾ ਹੈ। ਪਾਕਿਸਤਾਨ ਨੇ 26 ਫਰਵਰੀ ਨੂੰ ਬਾਲਾਕੋਟ ਦੇ ਅੱਤਵਾਦੀ ਕੈਂਪ 'ਤੇ ਭਾਰਤੀ ਹਵਾਈ ਫੌਜ ਦੇ ਹਵਾਈ ਹਮਲੇ ਤੋਂ ਬਾਅਦ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਬਾਅਦ ਵਿਚ ਉਸ ਨੇ 27 ਮਾਰਚ ਨੂੰ ਹਵਾਈ ਖੇਤਰ ਫਿਰ ਤੋਂ ਖੋਲ੍ਹਿਆ ਸੀ ਪਰ ਨਵੀਂ ਦਿੱਲੀ, ਬੈਂਕਾਕ ਅਤੇ ਕੁਆਲਾਲੰਪੁਰ ਦੀਆਂ ਉਡਾਣਾਂ ਲਈ ਰੋਕ ਜਾਰੀ ਰੱਖੀ ਸੀ।


satpal klair

Content Editor

Related News