ਪਾਕਿਸਤਾਨ ਨੂੰ 1971 ਵਾਂਗ ਫਿਰ ਕਰਨਾ ਪੈ ਸਕਦੈ ਵੰਡ ਦਾ ਸਾਹਮਣਾ : ਨਵਾਜ਼ ਸ਼ਰੀਫ
Saturday, Aug 26, 2017 - 12:44 AM (IST)
ਲਾਹੌਰ— ਜੇਕਰ ਫਤਵੇ ਦਾ ਆਦਰ ਨਹੀਂ ਕੀਤਾ ਤਾਂ 1971 ਵਾਂਗ ਪਾਕਿਸਤਾਨ ਨੂੰ ਫਿਰ ਵੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਕਹਿਣਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ। ਲਾਹੌਰ ਹਾਈ ਕੋਰਟ ਵੱਲੋਂ ਸ਼ਰੀਫ ਅਤੇ ਉਨ੍ਹਾਂ ਦੇ ਪਾਰਟੀ ਮੈਂਬਰਾਂ ਦੇ ਨਿਆਂ ਪਾਲਿਕਾ-ਵਿਰੋਧੀ ਟਿੱਪਣੀਆਂ ਦੇ ਪ੍ਰਸਾਰਣ 'ਤੇ ਰੋਕ ਲਗਾਏ ਜਾਣ ਦੇ ਇਕ ਦਿਨ ਬਾਅਦ ਸ਼ਰੀਫ ਦੀ ਇਹ ਟਿੱਪਣੀ ਸਾਹਮਣੇ ਆਈ। ਵਕੀਲਾਂ ਦੇ ਇਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਨਵਾਜ਼ ਸ਼ਰੀਫ ਨੇ ਪਨਾਮਾ ਪੇਪਰ ਮਾਮਲੇ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਜਾਂਚ 'ਚ ਦੇਸ਼ ਦੀ ਖੁਫੀਆ ਏਜੰਸੀਆਂ ਨੂੰ ਅਜਿਹੇ ਮਾਮਲੇ ਦੀ ਜਾਂਚ ਲਈ ਸੰਯੁਕਤ ਜਾਂਚ ਦਲ 'ਚ ਸ਼ਾਮਲ ਕੀਤਾ। ਜਿਸ ਦਾ ਸਬੰਧ ਅੱਤਵਾਦ ਅਤੇ ਰਾਸ਼ਟਰੀ ਸੁਰੱਖਿਆ ਨਾਲ ਨਹੀਂ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਖੁਦ ਨੂੰ ਅਯੋਗ ਐਲਾਨ ਕੀਤੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਫਤਵੇ ਦਾ ਆਦਰ ਨਹੀਂ ਕੀਤਾ ਗਿਆ ਤਾਂ ਦੇਸ਼ ਨੂੰ 1971 ਵਾਂਗ ਵੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 70 ਸਾਲ ਦੇ ਇਤਿਹਾਸ 'ਚ ਸਾਰੇ 18 ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਪੂਰਾ ਕੀਤੇ ਬਗੈਰ ਹੀ ਘਰ ਭੇਜ ਦਿੱਤਾ ਗਿਆ। ਸ਼ਰੀਫ ਮੁਤਾਬਕ ਉਹ ਪਾਕਿਸਤਾਨ 'ਚ ਲੋਕਤੰਤਰ ਦੀ ਸਭ ਤੋਂ ਵੱਡੀ ਲੜਾਈ ਲੜ ਰਹੇ ਹਨ ਅਤੇ ਉਦੋਂ ਤਕ ਉਹ ਆਰਾਮ ਨਾਲ ਨਹੀਂ ਬੈਠਣਗੇ ਜਦੋਂ ਤਕ ਉਹ ਲੋਕਾਂ ਦੇ ਸਹਿਯੋਗ ਨਾਲ ਆਪਣਾ ਟੀਚਾ ਹਾਸਲ ਨਹੀਂ ਕਰ ਲੈਂਦੇ।
