ਪਤਨੀ ’ਤੇ ਚੜ੍ਹਿਆ Tik Tok ਦਾ ਫਿਤੂਰ ਪਤੀ ਨੂੰ ਨਾ ਆਇਆ ਪਸੰਦ, ਪਤਨੀ ਅਤੇ ਸੱਸ ਨੂੰ ਗੋਲੀਆਂ ਨਾਲ ਭੁੰਨਿਆ

Monday, Jun 28, 2021 - 06:45 PM (IST)

ਪਤਨੀ ’ਤੇ ਚੜ੍ਹਿਆ Tik Tok ਦਾ ਫਿਤੂਰ ਪਤੀ ਨੂੰ ਨਾ ਆਇਆ ਪਸੰਦ, ਪਤਨੀ ਅਤੇ ਸੱਸ ਨੂੰ ਗੋਲੀਆਂ ਨਾਲ ਭੁੰਨਿਆ

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪਤੀ ਵੱਲੋਂ ਆਪਣੀ ਪਤਨੀ ਦਾ ਸਿਰਫ਼ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਹ ਟਿਕਟਾਕ ’ਤੇ ਵੀਡੀਓ ਅਪਲੋਡ ਕਰਦੀ ਸੀ। ਕਰਾਚੀ ਦੇ ਲਾਂਡੀ ਇਲਾਕੇ ਦੀ ਸ਼ੇਰਪਾਓ ਕਲੋਨੀ ਵਿਚ ਐਤਵਾਰ ਨੂੰ ਇਸ਼ਾਕ ਨਾਮ ਦੇ ਸ਼ਖ਼ਸ ਨੇ ਪਤਨੀ ਦੇ ਨਾਲ-ਨਾਲ ਆਪਣੀ ਸੱਸ ਦਾ ਵੀ ਕਤਲ ਕਰ ਦਿੱਤਾ। ਕਾਇਦਾਬਾਦ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਗੌਸ ਬਖ਼ਸ਼ ਮੁਤਾਬਕ ਇਸ਼ਾਕ ਆਪਣੀ ਪਤਨੀ ਨਾਲ ਬਿਨ੍ਹਾਂ ਇਜਾਜ਼ਤ ਘਰੋਂ ਬਾਹਰ ਜਾਣ ਅਤੇ ਲੋਕਾਂ ਨਾਲ ਫੋਨ ’ਤੇ ਗੱਲ ਕਰਨ ਤੋਂ ਨਾਰਾਜ਼ ਰਹਿੰਦਾ ਸੀ।

ਇਹ ਵੀ ਪੜ੍ਹੋ: ਬੰਗਲਾਦੇਸ਼: ਧਮਾਕੇ ਮਗਰੋਂ ਇਮਾਰਤ ਡਿੱਗਣ ਨਾਲ 7 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ

ਪਾਕਿਸਤਾਨੀ ਮੀਡੀਆਂ ਰਿਪੋਰਟਾਂ ਮੁਤਾਬਕ ਪਤਨੀ ਦੀ ਪਛਾਣ ਰੇਸ਼ਮਾ ਦੇ ਤੌਰ ’ਤੇ ਹੋਈ ਹੈ। ਰੇਸ਼ਮਾ ਨੂੰ ਟਿਕਟਾਕ ’ਤੇ ਵੀਡੀਓ ਅਪਲੋਡ ਕਰਨ ਦਾ ਸ਼ੌਂਕ ਸੀ। ਦੋਵਾਂ ਵਿਚਾਲੇ ਇਸੇ ਗੱਲ ’ਤੇ ਲੜਾਈ ਰਹਿੰਦੀ ਸੀ ਅਤੇ ਇਸੇ ਦੇ ਚੱਲਦੇ ਰੇਸ਼ਮਾ ਆਪਣੇ ਪੇਕੇ ਘਰ ਚਲੀ ਗਈ ਸੀ। ਦੋਸ਼ ਹੈ ਕਿ ਇਸ਼ਾਕ ਐਤਵਾਰ ਨੂੰ ਆਪਣੇ ਸਹੁਰੇ ਗਿਆ ਅਤੇ ਪਤਨੀ ਅਤੇ ਸੱਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਦੋਵਾਂ ਦੀ ਮੌਤ ਹੋ ਗਈ। ਪੁਲਸ ਨੇ ਚਸ਼ਮਦੀਦਾਂ ਦੇ ਬਿਆਨ ਰਿਕਾਰਡ ਕਰਨ ਦੇ ਬਾਅਦ ਕੇਸ ਦਰਜ ਕਰ ਲਿਆ ਹੈ। ਇਸ਼ਾਕ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਹੋ ਗਿਆ। ਪੁਲਸ ਉਸ ਦੀ ਭਾਲ ਕਰ ਰਹੀ ਹੈ। 

ਇਹ ਵੀ ਪੜ੍ਹੋ: ਪਾਕਿ ਫ਼ਿਲਮ ਇੰਡਸਟਰੀ ਨੂੰ ਇਮਰਾਨ ਨੇ ਦਿੱਤੀ ਨਸੀਹਤ, ਬਾਲੀਵੁੱਡ ਨੂੰ ਕਾਪੀ ਕਰਨ ਦੀ ਬਜਾਏ ਕੁਝ ਓਰਿਜਨਲ ਬਣਾਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News