ਪਾਕਿ ’ਚ ਹਿੰਸਾ ਜਾਰੀ, ਇਸਲਾਮਿਕ ਸੰਗਠਨ ਨੇ DSP ਨੂੰ ਦਿੱਤੇ ਤਸੀਹੇ; 4 ਪੁਲਸ ਮੁਲਾਜ਼ਮ ਅਗਵਾ

04/19/2021 10:19:09 AM

ਲਾਹੌਰ (ਏ. ਐੱਨ. ਆਈ.)- ਪਾਕਿਸਤਾਨ ’ਚ ਪਿਛਲੇ ਕਈ ਦਿਨਾਂ ਤੋਂ ਹਿੰਸਾ ਦੀ ਅੱਗ ਨੂੰ ਸੁਲਗਾਉਣ ਵਾਲੇ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਲਬੈਕ ਦੇ ਜ਼ੁਲਮ ਵਧਦੇ ਜਾ ਰਹੇ ਹਨ। ਹੁਣ ਵਿਖਾਵਾਕਾਰੀਆਂ ਨੇ ਇਕ ਡੀ. ਐੱਸ. ਪੀ. ਨੂੰ ਬੰਧਕ ਬਣਾ ਕੇ ਤਸੀਹੇ ਦਿੱਤੇ। ਇਸ ਦੇ ਨਾਲ ਹੀ ਐਤਵਾਰ ਨੂੰ 4 ਹੋਰ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ। ਲਾਹੌਰ ਦੇ ਯਤੀਮ ਖਾਨਾ ਚੌਕ ਦੇ ਆਸ-ਪਾਸ ਦਾ ਇਲਾਕਾ ਖਾਲ੍ਹੀ ਕਰਾਉਣ ਪੁੱਜੀ ਪੁਲਸ ਨਾਲ ਸੰਗਠਨ ਨੇ ਅਜਿਹਾ ਸਲੂਕ ਕੀਤਾ ਹੈ। ਲਾਹੌਰ ਵਿਖੇ ਪੁਲਸ ਅਤੇ ਤਹਿਰੀਕ ਦੇ ਹਮਾਇਤੀਆਂ ਦਰਮਿਆਨ ਝੜਪਾਂ ਹੋਈਆਂ। ਇਸ ਦੌਰਾਨ ਪੁਲਸ ਵਲੋਂ ਕੀਤੇ ਗਏ ਇਕ ਆਪਰੇਸ਼ਨ ’ਚ ਤਹਿਰੀਕ ਦੇ ਤਿੰਨ ਹਮਾਇਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ : ਵਿਸ਼ਵ ’ਚ ਪਾਕਿਸਤਾਨੀ ਪਾਸਪੋਰਟ ਦੀ ਹਾਲਤ ਸਭ ਤੋਂ ਖ਼ਰਾਬ, ਜਾਣੋ ਕੀ ਹੈ ਭਾਰਤ ਦੀ ਰੈਂਕਿੰਗ

 

ਲਾਹੌਰ ਮਰਕਜ਼ ’ਚ ਪੁਲਸ ਨੇ ਵਿਖਾਵਾਕਾਰੀਆਂ ਨੂੰ ਖਦੇੜਣ ਵਈ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾਈ ਫਾਇਰਿੰਗ ਕੀਤੀ। ਇਸਲਾਮਾਬਾਦ ਦੇ ਲਾਲ ਮਸਜਿਦ ਇਲਾਕੇ ’ਚ ਮੁਫਤੀ ਅਬਦੁਲ ਅਜੀਜ ਨੇ ਇਕ ਕੱਟੜਪੰਥੀ ਧਾਰਮਿਕ ਗਰੁੱਪ ਟੀ. ਐੱਲ. ਪੀ. ਦੀ ਹਮਾਇਤ ਕੀਤੀ। ਇਹ ਪਾਰਟੀ ਮੁਖੀ ਸਾਦ ਹੂਸੈਨ ਸਿਦਵੀ ਦੀ ਗ੍ਰਿਫ਼ਤਾਰੀ ਪਿੱਛੋਂ ਵਿਰੋਧ ਵਿਖਾਵੇ ਕਰ ਰਹੀ ਹੈ। ਤਹਿਰੀਕ ਪਾਕਿਸਤਾਨ ’ਚੋਂ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਕਰ ਰਹੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਤਹਿਰੀਕ ਦੇ ਵਰਕਰਾਂ ਨੇ ਪੁਲਸ ’ਤੇ ਪੈਟਰੋਲ ਬੰਬ ਸੁੱਟੇ, 11 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News