ਪਾਕਿਸਤਾਨ ’ਚ ਭੜਕੀ ਹਿੰਸਾ, ਵਿਸਾਖੀ ਮਨਾਉਣ ਗਏ ਭਾਰਤੀ ਸਿੱਖ ਫਸੇ

Wednesday, Apr 14, 2021 - 05:31 PM (IST)

ਪਾਕਿਸਤਾਨ ’ਚ ਭੜਕੀ ਹਿੰਸਾ, ਵਿਸਾਖੀ ਮਨਾਉਣ ਗਏ ਭਾਰਤੀ ਸਿੱਖ ਫਸੇ

ਲਾਹੌਰ (ਭਾਸ਼ਾ) : ਫਰਾਂਸ ਵਿਚ ਈਸ਼ਨਿੰਦਾ ਵਾਲੇ ਕੁੱਝ ਪ੍ਰਕਾਸ਼ਨਾਂ ਨੂੰ ਲੈ ਕੇ ਇੱਥੋਂ ਫ੍ਰਾਂਸੀਸੀ ਰਾਜਦੂਤ ਨੂੰ ਕੱਢਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਇਸਲਾਮਵਾਦੀ ਪਾਰਟੀ ਦੇ ਸਮਰਥਕਾਂ ਨਾਲ ਪੁਲਸ ਦੀ ਝੜਪ ਦੇ ਬਾਅਦ ਹਿੰਸਾ ਭੜਕ ਗਈ ਹੈ। ਇਸ ਤੋਂ ਪਹਿਲਾਂ ਇਸਲਾਮਵਾਦੀ ਪਾਰਟੀ ਦੇ ਮੁਖੀ ਦੀ ਗ੍ਰਿਫ਼ਤਾਰੀ ਦੇ ਬਾਅਦ ਕਈ ਥਾਵਾਂ ’ਤੇ ਪ੍ਰਦਰਸ਼ਨ ਹੋਏ। ਇਸ ਹਿੰਸਾ ਵਿਚ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਵੱਲੋਂ ਘੱਟ ਤੋਂ ਘੱਟ 1 ਪੁਲਸ ਕਰਮੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ, ਜਦੋਂਕਿ ਇਸ ਸੰਗਠਨ ਦਾ ਦਾਅਵਾ ਹੈ ਕਿ ਪੁਲਸ ਕਰਮੀਆਂ ਦੀ ਗੋਲੀ ਨਾਲ ਇਸ ਦੇ 12 ਮੈਂਬਰਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਅਮਰੀਕਾ: ਭਾਰਤੀ ਮੂਲ ਦੇ ਸ਼ਿਵਇੰਦਰਜੀਤ ਸਿੰਘ ਨੇ ਵਧਾਇਆ ਸਿੱਖ ਕੌਮ ਦਾ ਮਾਣ, ਬਣੇ ਨਵੇਂ ਯੋਜਨਾ ਕਮਿਸ਼ਨਰ

ਸੀਨੀਅਰ ਪੁਲਸ ਅਧਿਕਾਰੀ ਗੁਲਾਮ ਮੁਹੰਮਦ ਡੋਗਰ ਨੇ ਦੱਸਿਆ ਕਿ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਪ੍ਰਮੁੱਖ ਸਾਦ ਰਿਜ਼ਵੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਜ਼ਵੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਸਰਕਾਰ ਪੈਗੰਬਰ ਮੁਹੰਮਦ ਦਾ ਚਿੱਤਰ ਪ੍ਰਕਾਸ਼ਿਤ ਕੀਤੇ ਜਾਣ ਨੂੰ ਲੈ ਕੇ ਫਰਾਂਸ ਦੇ ਰਾਜਦੂਤ ਨੂੰ ਨਹੀਂ ਕੱਢਦੀ ਹੈ ਤਾਂ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਇਸ ਦੇ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ  ਸੋਮਵਾਰ ਨੂੰ ਹਿੰਸਾ ਭੜਕ ਗਈ।

ਇਹ ਵੀ ਪੜ੍ਹੋ : UK ਦੇ ਰਾਜਕੁਮਾਰ ਨਾਲ ਵਿਆਹ ਲਈ ਹਾਈਕੋਰਟ ਪੁੱਜੀ ਪੰਜਾਬ ਦੀ ਵਕੀਲ ਨੂੰ ਲੈ ਕੇ ਅਦਾਲਤ ਨੇ ਕੀਤੀ ਇਹ ਟਿੱਪਣੀ

ਕਰੀਬ 800 ਤੋਂ ਜ਼ਿਆਦਾ ਭਾਰਤੀ ਸਿੱਖ ਟੀ.ਐਲ.ਪੀ. ਵੱਲੋਂ ਸੜਕ ਜਾਮ ਕਰਨ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ, ‘ਰਾਵਲਪਿੰਡੀ ਦੇ ਹਸਨ ਅਬਦਾਲ ਵਿਚ ਗੁਰਦੁਆਰਾ ਪੰਜਾ ਸਾਹਿਬ ਵਿਚ ਵਿਸਾਖੀ ਦੇ ਤਿਉਹਾਰ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਆਏ ਭਾਰਤੀ ਸਿੱਖਾਂ ਦਾ ਜਥਾ ਇਸ ਵਿਰੋਧ ਪ੍ਰਦਰਸ਼ਨ ਦੀ ਵਜ੍ਹਾ ਨਾਲ ਗੁਰਦੁਆਰੇ ਨਹੀਂ ਪਹੁੰਚ ਸਕਿਆ ਹੈ।’ 

ਇਹ ਵੀ ਪੜ੍ਹੋ : ਬਿਸਕੁੱਟ ਖਾਣ ਨਾਲ ਅਮਰੀਕਨ ਮਾਡਲ ਦਾ ਬ੍ਰੇਨ ਹੋਇਆ ਡੈਮੇਜ, ਨਾ ਬੋਲ ਪਾ ਰਹੀ ਹੈ ਅਤੇ ਨਾ ਹੀ ਤੁਰ-ਫਿਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News