ਪਾਕਿ : ਨਹਿਰ 'ਚ ਡੁੱਬੀ ਵੈਨ, 11 ਲੋਕਾਂ ਦੀ ਮੌਤ

Sunday, May 10, 2020 - 05:04 PM (IST)

ਪਾਕਿ : ਨਹਿਰ 'ਚ ਡੁੱਬੀ ਵੈਨ, 11 ਲੋਕਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਵਿਚ ਇਕ ਵੈਨ ਨਹਿਰ ਵਿਚ ਡੁੱਬ ਗਈ। ਇਸ ਹਾਦਸੇ ਦੇ ਬਾਅਦ ਐਤਵਾਰ ਨੂੰ ਬਚਾਅ ਕਰਮੀਆਂ ਨੇ ਇਕ ਹੀ ਪਰਿਵਾਰ ਦੇ ਲਾਪਤਾ 12 ਲੋਕਾਂ ਵਿਚੋਂ 11 ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪੁਲਸ ਅਤੇ ਬਚਾਅ ਦਲ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਦੇ ਮੁਤਾਬਕ ਹਾਦਸਾ ਸ਼ੁੱਕਰਵਾਰ ਰਾਤ ਵਾਪਰਿਆ ਜਦਕਿ ਬਚਾਅ ਕੰਮ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ। ਸਾਰੀਆਂ ਲਾਸ਼ਾਂ ਨੂੰ ਨੇੜੇ ਦੇ ਦੋ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੇ ਬਾਅਦ ਲਾਸ਼ਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਕ ਹੋਰ ਲਾਪਤਾ ਵਿਅਕਤੀ ਦੀ ਤਲਾਸ਼ ਵਿਚ ਬਚਾਅ ਕੰਮ ਜਾਰੀ ਹੈ। ਬਚਾਅ ਦਲ ਨੂੰ ਲਾਸ਼ਾਂ ਦੀ ਤਲਾਸ਼ ਵਿਚ ਇਸ ਲਈ ਵੀ ਦੇਰੀ ਹੋਈ ਕਿਉਂਕਿ ਪਾਣੀ ਦੇ ਵਹਾਅ ਦੇ ਕਾਰਨ ਕੁਝ ਲਾਸ਼ਾਂ ਕਾਫੀ ਅੱਗੇ ਤੱਕ ਰੁੜ੍ਹ ਗਈਆਂ ਸਨ। ਹਾਦਸਾ ਸਥਲ ਤੋਂ ਕਾਫੀ ਅੱਗੇ ਲਾਸ਼ਾਂ ਨੂੰ ਬਰਾਮਦ ਕੀਤਾ ਜਾ ਸਕਿਆ।

ਪੜ੍ਹੋ ਇਹ ਖਬਰ- ਪਾਕਿਸਤਾਨ 'ਚ ਕੋਵਿਡ-19 ਦੇ ਰਿਕਾਰਡ 1991 ਨਵੇਂ ਮਾਮਲੇ, ਕੁੱਲ 639 ਲੋਕਾਂ ਦੀ ਮੌਤ

ਮ੍ਰਿਤਕਾਂ ਵਿਚ 6 ਔਰਤਾਂ, 3 ਬੱਚੇ ਅਤੇ 2 ਪੁਰਸ਼ ਹਨ। ਇਹ ਸਾਰੇ ਨੇੜੇ ਦੇ ਸ਼ਹਿਰ ਵਿਚ ਆਪਣੇ ਰਿਸ਼ਤੇਦਾਰ ਕੋਲ ਜਾ ਰਹੇ ਸਨ। ਪੁਲਸ ਦੇ ਮੁਤਾਬਕ ਬਚਾਅ ਕੰਮ ਵਿਚ ਹਿੱਸਾ ਲੈਣ ਵਾਲੇ ਗੋਤਾਖੋਰ ਸਰਕਾਰੀ ਸੰਗਠਨ ਰੈਸਕਿਊ 1122 ਤੋਂ ਸਨ। ਇਹਨਾਂ ਦੇ ਇਲਾਵਾ ਵਾਲੰਟੀਅਰ ਕਾਰਕੁੰਨਾਂ ਨੇ ਵੀ ਬਚਾਅ ਕੰਮ ਵਿਚ ਹਿੱਸਾ ਲਿਆ।


author

Vandana

Content Editor

Related News