''ਅਫਗਾਨਿਸਤਾਨ ''ਚ ਤਾਲਿਬਾਨ ਨੂੰ ''ਹਥਿਆਰ'' ਦੇ ਰੂਪ ''ਚ ਇਸਤੇਮਾਲ ਕਰ ਰਿਹੈ ਪਾਕਿਸਤਾਨ''
Monday, Dec 28, 2020 - 01:20 AM (IST)
ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਸੈਨੇਟਰ ਅਤੇ ਪਸ਼ਤੂਨ ਨੇਤਾ ਅਫਰਾਸਿਯਾਬ ਖਟੱਕ ਨੇ ਦੋਸ਼ ਲਗਾਇਆ ਕਿ ਅਫਨਾਗਿਸਤਾਨ ਵਿਚ ਆਪਣੀ ਧਾਕ ਜਮਾਉਣ ਲਈ ਪਾਕਿਸਤਾਨ ਤਾਲਿਬਾਨ ਨੂੰ ਇਕ ਹਥਿਆਰ ਦੇ ਰੂਪ ਵਿਚ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਨੇ ਇਹ ਟਿੱਪਣੀ ਪਿਛਲੇ ਹਫਤੇ ਤਾਲਿਬਾਨੀ ਕਮਾਂਡਰ ਅਬਦੁਲ ਗਨੀ ਬਰਾਦਰ ਦੀ ਪਾਕਿਸਤਾਨ ਯਾਤਰਾ 'ਤੇ ਕੀਤੀ।
ਇਹ ਵੀ ਪੜ੍ਹੋ -ਬੈਲਜ਼ੀਅਮ ’ਚ ਸਾਂਤਾ ਕਲਾਜ਼ ਨੇ 157 ਲੋਕਾਂ ਨੂੰ ਤੋਹਫੇ ’ਚ ਦਿੱਤਾ ਕੋਰੋਨਾ, 5 ਦੀ ਮੌਤ
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਬਰਾਦਰ ਨੇ ਕਿਹਾ ਸੀ ਕਿ ਪਾਕਿਸਤਾਨ ਵਿਚ ਤਾਲਿਬਾਨ ਦੀ ਲੀਡਰਸ਼ਿਪ ਮੌਜੂਦ ਹੈ। ਇਸ 'ਤੇ ਅਫਗਿਨਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪ੍ਰਤੀਕਿਰਿਆ ਵਿਚ ਕਿਹਾ ਸੀ ਕਿ ਪਾਕਿਸਤਾਨ ਵਿਚ ਤਾਲਿਬਾਨ ਨੇਤਾਵਾਂ ਅਤੇ ਉਨ੍ਹਾਂ ਦੇ ਲੜਾਕਿਆਂ ਦੀ ਮੌਜੂਦਗੀ ਅਫਗਾਨਿਸਤਾਨ ਦੀ ਰਾਸ਼ਟਰੀ ਹਕੂਮਤ ਦਾ ਉਲੰਘਣ ਹੈ। ਅਫਗਾਨਿਸਤਾਨ ਨੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਅੱਤਵਾਦੀ ਸੰਗਠਨ ਤਾਲਿਬਾਨ ਦੀ ਮੌਜੂਦਗੀ 'ਤੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਨੂੰ ਸ਼ਾਂਤੀ ਪ੍ਰਕਿਰਿਆ ਲਈ ਖਤਰਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।