ਪਾਕਿ : ਅਮਰੀਕੀ ਦੂਤਾਵਾਸ ਦੀ ਗੱਡੀ ਦੀ ਚਪੇਟ 'ਚ ਆਈ ਮਹਿਲਾ ਦੀ ਮੌਤ

Monday, Jan 27, 2020 - 02:01 PM (IST)

ਪਾਕਿ : ਅਮਰੀਕੀ ਦੂਤਾਵਾਸ ਦੀ ਗੱਡੀ ਦੀ ਚਪੇਟ 'ਚ ਆਈ ਮਹਿਲਾ ਦੀ ਮੌਤ

ਇਸਲਾਮਾਬਾਦ (ਭਾਸ਼ਾ): ਬੀਤੇ ਦਿਨ ਅਮਰੀਕੀ ਦੂਤਾਵਾਸ ਦੀ ਇਕ ਕਾਰ ਦੀ ਚਪੇਟ ਵਿਚ ਆਉਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ। ਮੀਡੀਆ ਖਬਰਾਂ ਮੁਤਾਬਕ ਦੂਤਾਵਾਸ ਦੀ ਗੱਡੀ ਨੂੰ ਪਾਕਿਸਤਾਨੀ ਡਰਾਈਵਰ ਚਲਾ ਰਿਹਾ ਸੀ। ਡਰਾਈਵਰ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਦੇ ਮੁਤਾਬਕ ਇਹ ਘਟਨਾ ਐਤਵਾਰ ਨੂੰ ਇਸਲਾਮਾਬਾਦ ਦੇ ਮਰਗੱਲਾ ਰੋਡ 'ਤੇ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਦੂਤਾਵਾਸ ਦੇ ਟੋਓਟਾ ਲੈਂਡ ਕਰੂਜ਼ਰ ਨੇ ਸੁਜ਼ੁਕੀ ਖੈਬਰ ਕਾਰ ਨੂੰ ਪਿਛੋਂ ਦੀ ਟੱਕਰ ਮਾਰ ਦਿੱਤੀ। 

PunjabKesari

ਇਸ ਵਿਚ ਮਹਿਲਾ ਦੀ ਘਟਨਾਸਥਲ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਘਟਨਾ ਵਿਚ ਸ਼ਾਮਲ ਦੋਹਾਂ ਗੱਡੀਆਂ ਵਿਚੋਂ ਕਿਸੇ ਇਕ ਨੇ ਰੈੱਡ ਲਾਈਟ ਪਾਰ ਕੀਤੀ ਸੀ। ਜ਼ਖਮੀਆਂ ਨੂੰ ਪਾਕਿਸਤਾਨ ਮੈਡੀਕਲ ਵਿਗਿਆਨ ਸੰਸਥਾ ਲਿਜਾਇਆ ਗਿਆ, ਜਿੱਥੇ ਇਕ ਦੀ ਹਾਲਤ ਗੰਭੀਰ ਦੱਸੀ ਗਈ ਹੈ। ਗੌਰਤਲਬ ਹੈ ਕਿ ਪਾਕਿਸਤਾਨ ਵਿਚ ਦੂਤਾਵਾਸ ਦੀਆਂ ਗੱਡੀਆਂ ਨਾਲ ਹਾਦਸੇ ਵਾਪਰਨਾ ਆਮ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।


author

Vandana

Content Editor

Related News