ਪਾਕਿਸਤਾਨ ਨੇ ਇਰਾਕ ਦੀ ਯਾਤਰਾ ਲਈ ਐਡਵਾਇਜ਼ਰੀ ਕੀਤੀ ਜਾਰੀ

01/08/2020 1:36:56 PM

ਇਸਲਾਮਾਬਾਦ- ਪਾਕਿਸਤਾਨ ਨੇ ਇਰਾਕ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਦੇ ਲਈ ਯਾਤਰਾ ਪਾਬੰਦੀ ਜਾਰੀ ਕੀਤੀ ਹੈ। ਈਰਾਨ ਦੇ ਚੋਟੀ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਈਰਾਨ ਨੇ ਬੁੱਧਵਾਰ ਨੂੰ ਇਰਾਕ ਵਿਚ ਅਮਰੀਕਾ ਦੇ ਦੋ ਫੌਜੀ ਅੱਡਿਆਂ ਨੂੰ ਮਿਜ਼ਾਇਲ ਨਾਲ ਨਿਸ਼ਾਨਾ ਬਣਾਇਆ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਦੇ ਘਟਨਾਕ੍ਰਮ ਤੇ ਖੇਤਰ ਵਿਚ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਪਾਕਿਸਤਾਨੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜੇ ਇਰਾਕ ਦੀ ਯਾਤਰਾ ਨੂੰ ਲੈ ਕੇ ਸਾਵਧਾਨੀ ਵਰਤਣ। ਇਸ ਵਿਚ ਕਿਹਾ ਗਿਆ ਹੈ ਕਿ ਇਰਾਕ ਜੋ ਪਾਕਿਸਤਾਨੀ ਨਾਗਰਿਕ ਅਜੇ ਮੌਜੂਦ ਹਨ ਉਹ ਬਗਦਾਦ ਵਿਚ ਪਾਕਿਸਤਾਨੀ ਦੂਤਘਰ ਨਾਲ ਸੰਪਰਕ ਕਰਨ। ਹਰੇਕ ਸਾਲ ਪਾਕਿਸਤਾਨ ਤੋਂ ਹਜ਼ਾਰਾਂ ਨਾਗਰਿਕ ਇਰਾਕ ਦੇ ਪਵਿੱਤਰ ਸ਼ਿਆ ਸਥਾਨਾਂ 'ਤੇ ਜਾਂਦੇ ਹਨ।


Baljit Singh

Content Editor

Related News