ਰਿਸ਼ਤੇ ਹੋਏ ਸ਼ਰਮਸਾਰ: ਪੁੱਤਰ ਨਾਲ ਵਿਆਹ ਤੋਂ ਇਨਕਾਰ ਕਰਨ 'ਤੇ ਚਾਚੇ ਨੇ ਭਤੀਜੀ ਨੂੰ ਜਿੰਦਾ ਸਾੜਿਆ
Thursday, Jul 23, 2020 - 11:17 AM (IST)
ਇਸਲਾਮਾਬਾਦ : ਪਾਕਿਸਤਾਨ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਪੁੱਤਰ ਨਾਲ ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ ਆਪਣੀ ਹੀ ਭਤੀਜੀ 'ਤੇ ਪੈਟਰੋਲ ਪਾ ਕੇ ਉਸ ਨੂੰ ਜਿੰਦਾ ਸਾੜ ਦਿੱਤਾ। ਬੁਰੀ ਤਰ੍ਹਾਂ ਝੁਲਸੀ ਕੁੜੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸ਼ੁਰੂ ਵਿਚ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੀ ਜਾਂਚ ਵਿਚ ਮਾਮਲੇ ਦਾ ਖ਼ੁਲਾਸਾ ਹੋ ਗਿਆ।
ਇਹ ਵੀ ਪੜ੍ਹੋ : ਮਾਹਰਾਂ ਦਾ ਦਾਅਵਾ: ਤੁਸੀਂ ਘਰ ਬੈਠੇ-ਬੈਠੇ ਵੀ ਹੋ ਸਕਦੇ ਹੋ 'ਕੋਰੋਨਾ' ਪੀੜਤ
ਗਲਫ਼ ਨਿਊਜ਼ ਦੀ ਇਕ ਰਿਪੋਰਟ ਅਨੁਸਾਰ, ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਚਿੰਨੋਟ ਦੇ ਰਹਿਣ ਵਾਲੇ ਦੋਸ਼ੀ ਮੁਹੰਮਦ ਯਾਕੂਬ ਨੇ ਆਪਣੇ ਭਰਾ ਮੁਹੰਮਦ ਯੂਸੁਫ ਨੂੰ 14 ਸਾਲ ਦੀ ਧੀ ਸਾਦੀਆ ਦਾ ਵਿਆਹ ਆਪਣੇ ਪੁੱਤਰ ਨਾਲ ਕਰਣ ਨੂੰ ਕਿਹਾ ਸੀ ਪਰ ਯੂਸੁਫ ਨੇ ਇਸ ਤੋਂ ਇਨਕਾਰ ਕਰਦੇ ਹੋਏ 2 ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਕਿਤੇ ਹੋਰ ਰਿਸ਼ਤੇਦਾਰ ਨਾਲ ਕਰ ਦਿੱਤਾ ਸੀ। ਬੀਤੇ ਸ਼ੁੱਕਰਵਾਰ ਨੂੰ ਜਦੋਂ ਸਾਦੀਆ ਆਪਣੇ ਸਹੁਰੇ ਘਰੋਂ ਆਪਣੇ ਪੇਕੇ ਘਰ ਆਈ ਤਾਂ ਉਸ ਦੇ ਚਾਚਾ ਮੁਹੰਮਦ ਯਾਕੂਬ ਨੇ ਸਾਦੀਆ ਨੂੰ ਅਗਵਾਹ ਕਰ ਲਿਆ। ਅਗਵਾਹ ਦੇ ਸਮੇਂ ਸਾਦੀਆ ਆਪਣੇ ਪਿਤਾ ਦੇ ਘਰ ਵਿਚ ਇਕੱਲੀ ਸੀ। ਬਾਅਦ ਵਿਚ ਦੋਸ਼ੀ ਨੇ ਸਾਦੀਆ ਦੇ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਹਵਾਲੇ ਕਰ ਦਿੱਤਾ। ਅੱਗ ਨਾਲ ਗੰਭੀਰ ਰੂਪ ਨਾਲ ਝੁਲਸੀ ਸਾਦੀਆ ਚਾਚੇ ਦੇ ਘਰੋਂ ਭੱਜਣ ਵਿਚ ਸਫ਼ਲ ਰਹੀ। ਉਹ ਜਿਵੇਂ ਹੀ ਆਪਣੇ ਪਿਤਾ ਦੇ ਘਰ ਪਹੁੰਚੀ ਤਾਂ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਟਰੰਪ ਨੇ ਮੁੜ ਕੋਰੋਨਾ ਨੂੰ ਕਿਹਾ 'ਚੀਨੀ ਵਾਇਰਸ', ਜਾਂਚ ਕਰਨ ਲਈ ਭਾਰਤ ਦੀ ਕੀਤੀ ਤਾਰੀਫ਼
ਕੁੜੀ ਦੀ ਮੌਤ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮ੍ਰਿਤਕ ਕੁੜੀ ਨੂੰ ਦਫਨਾ ਦਿੱਤਾ ਅਤੇ ਪੁਲਸ ਨੂੰ ਦੱਸਿਆ ਕਿ ਗੈਸ ਸਿਲੰਡਰ ਵਿਚ ਧਮਾਕਾ ਹੋਣ ਕਾਰਨ ਸਾਦੀਆ ਝੁਲਸ ਗਈ ਸੀ ਪਰ ਸਾਦੀਆ ਦੇ ਪਰਿਵਾਰ ਅਤੇ ਉਸ ਸਹੁਰਾ ਪਰਿਵਾਰ ਦੇ ਬਿਆਨ ਵਿਚ ਵਿਰੋਧਾਭਾਸ ਪਾਏ ਜਾਣ ਦੇ ਬਾਅਦ ਪੁਲਸ ਨੇ ਜਾਚ ਸ਼ੁਰੂ ਕਰ ਦਿੱਤੀ। ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਸਾਦੀਆ ਦੇ ਚਾਚੇ ਮੁਹੰਮਦ ਯਾਕੂਬ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਇਸ ਮਾਮਲੇ ਵਿਚ ਮੁਹੰਮਦ ਯਾਕੂਬ ਨੂੰ ਦੁਸ਼ੀ ਮੰਨਦੇ ਹੋਏ ਜੇਲ੍ਹ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਇਸ ਵਾਰ ਚੀਨੀ ਰੱਖੜੀਆਂ ਨੂੰ ਟੱਕਰ ਦੇਵੇਗੀ 'ਮੋਦੀ ਰੱਖੜੀ'