ਪਾਕਿ : ਦੋ ਈਸਾਈ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦਾ ਕੇਸ ਦਰਜ

Sunday, Apr 11, 2021 - 11:36 AM (IST)

ਪਾਕਿ : ਦੋ ਈਸਾਈ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦਾ ਕੇਸ ਦਰਜ

ਲਾਹੌਰ (ਬਿਊਰੋ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਹਸਪਤਾਲ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਦੋ ਈਸਾਈ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦੇ ਦੋਸ਼ਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਲੋਕਾਂ ਨੇ ਨਰਸਾਂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਨਰਸਾਂ 'ਤੇ ਹਸਪਤਾਲ ਦੇ ਇਕ ਵਾਰਡ ਦੀ ਕੰਧ ਤੋਂ ਇਸਲਾਮੀ ਆਯਤਾਂ ਲਿਖੇ ਸਟੀਕਰ ਹਟਾਉਣ ਦਾ ਦੋਸ਼ ਹੈ। ਇਸ ਵਾਰਡ ਵਿਚ ਮਨੋਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ। 

 

ਪੁਲਸ ਮੁਤਾਬਕ ਫੈਸਲਾਬਾਦ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿਚ ਕੰਮ ਕਰ ਰਹੀਆਂ ਨਰਸਾਂ ਮਰਿਯਮ ਲਾਲ ਅਤੇ ਨੇਵਿਸ਼ ਅਰੂਜ਼ ਖ਼ਿਲਾਫ਼ ਡਿਪਟੀ ਮੈਡੀਕਲ ਸੁਪਰਡੈਂਟ ਡਾਕਟਰ ਮੁਹੰਮਦ ਅਲੀ ਦੀ ਸ਼ਿਕਾਇਤ 'ਤੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਅਲੀ ਦਾ ਦਾਅਵਾ ਹੈ ਕਿ ਮਾਮਲਿਆਂ ਦੀ ਜਾਂਚ ਕਰ ਰਹੀ ਹਸਪਤਾਲ ਦੀ ਕਮੇਟੀ ਨੇ ਦੋਹਾਂ ਨਰਸਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਉਹਨਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਸਥਾਨਕ ਮੁਸਲਿਮ ਧਾਰਮਿਕ ਨੇਤਾ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਕੁਝ ਪ੍ਰਦਰਸ਼ਨਕਾਰੀਆਂ ਨੇ ਇਹਨਾਂ ਵਿਚ ਇਕ ਨਰਸ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਹਸਪਤਾਲ ਵਿਚ ਖੜ੍ਹੀਆਂ ਪੁਲਸ ਗੱਡੀ 'ਤੇ ਹਮਲਾ ਕੀਤਾ ਪਰ ਪੁਲਸ ਨੇ ਨਰਸ ਨੂੰ ਭੀੜ ਤੋਂ ਬਚਾਉਣ ਲਈ ਗੱਡੀ ਦੇ ਅੰਦਰ ਬੰਦ ਕਰ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਯੂਕੇ: ਪ੍ਰਿੰਸ ਫਿਲਿਪ ਦੇ ਸਨਮਾਨ ਦੇ ਵਜੋਂ ਦੇਸ਼ ਭਰ 'ਚ ਦਿੱਤੀ ਗਈ ਤੋਪਾਂ ਦੀ ਸਲਾਮੀ 

ਆਈ.ਸੀ.ਸੀ. ਨਰਸਾਂ ਖ਼ਿਲਾਫ ਦੋਸ਼ਾਂ ਨੂੰ ਦੱਸਿਆ ਝੂਠਾ
ਮਾਮਲੇ 'ਤੇ ਇੰਟਰਨੈਸ਼ਨਲ ਕ੍ਰਿਸ਼ਚੀਅਨ ਕੰਸਰਨ (ਆਈ.ਸੀ.ਸੀ.) ਨੇ ਕਿਹਾ ਕਿ ਦੋਹਾਂ ਹੀ ਨਰਸਾਂ 'ਤੇ ਈਸ਼ਨਿੰਦਾ ਦਾ ਝੁਠਾ ਦੋਸ਼ ਲਗਾਇਆ ਗਿਆ ਹੈ। ਹਸਪਤਾਲ ਦੀ ਮੁੱਖ ਨਰਸ ਰੂਖਸਾਨਾ ਨੂੰ ਮਰਿਯਮ ਲਾਲ ਤੋਂ ਸ਼ਿਕਾਇਤ ਸੀ। ਰੂਖਸਾਨਾ ਨੇ ਹੀ ਹਸਪਤਾਲ ਦੇ ਕਰਮਚਾਰੀਆਂ ਨੂੰ ਕੁਰਾਨ ਦੀਆਂ ਆਯਤਾਂ ਦੇ ਸ਼ਟਿਕਰ ਹਟਾਉਣ ਦੀ ਗੱਲ ਕਹਿ ਕੇ ਉਕਸਾਇਆ। 
 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News