ਪਾਕਿ ਕੋਵਿਡ-19 ਟੀਕੇ ਦੀ ਪਹਿਲੇ ਖੇਪ ਲਿਆਉਣ ਲਈ ਚੀਨ ਭੇਜੇਗਾ ਵਿਸ਼ੇਸ਼ ਜਹਾਜ਼
Saturday, Jan 30, 2021 - 11:43 PM (IST)
ਇਸਲਾਮਾਬਾਦ-ਪਾਕਿਸਤਾਨ ਕੋਵਿਡ-19 ਦੇ ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦੀ ਪਹਿਲੀ ਖੇਪ ਲਿਆਉਣ ਲਈ ਐਤਵਾਰ ਨੂੰ ਇਕ ਵਿਸ਼ੇਸ਼ ਜਹਾਜ਼ ਚੀਨ ਭੇਜੇਗਾ। ਦੱਸਣਯੋਗ ਹੈ ਕਿ ਚੀਨ ਸਰਕਾਰ ਨੇ ਇਹ ਟੀਕੇ ਆਪਣੀ ਕਰੀਬੀ ਸਹਿਯੋਗੀ ਦੇਸ਼ ਪਾਕਿਸਤਾਨ ਨੂੰ ਮੁਹੱਈਆ ਕਰਨ ਦਾ ਵਾਅਦਾ ਕੀਤਾ ਹੈ। ਨੈਸ਼ਨਲ ਕਮਾਂਡ ਅਤੇ ਮੁਹਿੰਮ ਕੇਂਦਰ (ਐੱਨ.ਸੀ.ਓ.ਸੀ.) ਨੇ ਇਥੇ ਟੀਕਾ ਪ੍ਰਸ਼ਾਸਨ ਦੀ ਰਣਨੀਤੀ 'ਤੇ ਇਕ ਮੀਟਿੰਗ 'ਚ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਟੀਕਾਕਰਣ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ -ਉੱਤਰੀ ਸੀਰੀਆ 'ਚ ਕਾਰ 'ਚ ਹੋਏ ਧਮਾਕੇ ਕਾਰਣ 4 ਲੋਕਾਂ ਦੀ ਮੌਤ
ਐੱਨ.ਸੀ.ਓ.ਸੀ. ਦੇ ਇਕ ਬਿਆਨ ਮੁਤਾਬਕ ਟੀਕੇ ਦੀ ਪਹਿਲੀ ਖੇਪ ਲਿਆਉਣ ਲਈ ਐਤਵਾਰ ਨੂੰ ਇਕ ਵਿਸ਼ੇਸ਼ ਜਹਾਜ਼ ਚੀਨ ਭੇਜੇ ਜਾਣ ਤੋਂ ਜਾਣੂ ਕਰਵਾਇਆ ਗਿਆ। ਪਾਕਿਸਤਾਨ ਦੀ ਯੋਜਨਾ ਟੀਕਾਕਰਣ ਦੇ ਪਹਿਲੇ ਪੜਾਅ 'ਚ ਮੋਹਰੀ ਮੋਰਚੇ ਦੇ ਸਿਹਤ ਮੁਲਾਜ਼ਮਾਂ ਅਤੇ ਬਜ਼ੁਰਗ ਲੋਕਾਂ ਨੂੰ ਟੀਕਾ ਲਾਉਣ ਦੀ ਹੈ। ਰਾਸ਼ਟਰੀ ਸਿਹਤ ਸੇਵਾਵਾਂ ਮੁਤਾਬਕ ਦੇਸ਼ 'ਚ ਕੋਵਿਡ-19 ਦੇ ਹੁਣ ਤੱਕ 5,43,214 ਮਾਮਲੇ ਸਾਹਮਣੇ ਆਏ ਹਨ। ਉੱਥੇ, ਇਸ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 11,623 ਪਹੁੰਚ ਗਈ ਹੈ। ਹੁਣ ਤੱਕ 4,98,152 ਲੋਕ ਠੀਕ ਹੋ ਚੁੱਕੇ ਹਨ ਜਦਕਿ ਅਜੇ ਕੁੱਲ 33,439 ਮਰੀਜ਼ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।