ਇਮਰਾਨ ਖ਼ਾਨ ਨੂੰ ਝਟਕਾ, ਜੂਨ 2022 ਤਕ FATF ਦੀ ਗ੍ਰੇਅ ਲਿਸਟ ’ਚ ਹੀ ਰਹੇਗਾ ਪਾਕਿਸਤਾਨ
Saturday, Mar 05, 2022 - 01:50 PM (IST)
ਇਸਲਾਮਾਬਾਦ– ਪਾਕਿਸਤਾਨ ਨੂੰ ਸ਼ੁੱਕਰਵਾਰ ਨੂੰ ਝਟਕਾ ਲੱਗਾ ਹੈ। ਫਰਾਂਸ ਦੀ ਰਾਜਧਾਨੀ ’ਚ ਹੋਈ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਬੈਠਕ ਦੇ ਆਖਰੀ ਦਿਨ ਪਾਕਿਸਤਾਨ ਨੂੰ ਗ੍ਰੇਅ ਲਿਸਟ ’ਚ ਬਰਕਰਾਰ ਰੱਖਿਆ ਹੈ। ਪਾਕਿਸਤਾਨ ਦਾ ਨਾਂ ਗ੍ਰੇਅ ਲਿਸਟ ਦੀ ਸੂਚੀ ’ਚੋਂ ਨਹੀਂ ਹਟੇਗਾ। ਇਸਨੂੰ ਜੂਨ 2022 ਤਕ ਗ੍ਰੇਅ ਲਿਸਟ ਦੀ ਸੂਚੀ ’ਚ ਰਹਿਣਾ ਹੋਵੇਗਾ। ਜੂਨ 2018 ਤੋਂ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਨਾਲ ਜੁੜੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਕਾਰਨ ਪਾਕਿਸਤਾਨ ਐੱਫ.ਏ.ਟੀ.ਐੱਫ. ਦੀ ਗ੍ਰੇਅ ਲਿਸਟ ’ਚ ਬਣਿਆ ਹੋਇਆ ਹੈ। ਚਾਰ ਰੋਜ਼ਾ ਐੱਫ.ਏ.ਟੀ.ਐੱਫ. ਦੀ ਬੈਠਕ ਇਕ ਮਾਰਚ ਨੂੰ ਸ਼ੁਰੂ ਹੋਈ ਸੀ। ਉਥੇ ਹੀ ਸੰਯੁਕਤ ਅਰਬ ਅਮੀਰਾਤ ਨੂੰ ਵੀ ਗ੍ਰੇਅ ਲਿਸਟ ’ਚ ਸ਼ਾਮਿਲ ਕੀਤਾ ਗਿਆ ਹੈ।
ਪਾਕਿਸਤਾਨ ਨੂੰ ਜੂਨ 2018 ’ਚ ਗ੍ਰੇਅ ਸੂਚੀ ’ਚ ਪਾਇਆ ਗਿਆ ਸੀ। ਅਕਤੂਬਰ 2018, 2019, 2020 ਅਪ੍ਰੈਲ ਅਤੇ ਅਕਤੂਬਰ 2021 ’ਚ ਹੋਏ ਰੀਵਿਊ ’ਚ ਵੀ ਪਾਕਿਸਤਾਨ ਨੂੰ ਰਾਹਤ ਨਹੀਂ ਮਿਲੀਸੀ। ਪਾਕਿਸਤਾਨ ਐੱਫ.ਏ.ਟੀ.ਐੱਫ. ਦੀਆਂ ਸ਼ਿਫਾਰਿਸ਼ਾਂ ’ਤੇ ਕੰਮ ਕਰਨ ’ਚ ਫੇਲ੍ਹ ਰਿਹਾ ਹੈ। ਇਸ ਦੌਰਾਨ ਪਾਕਿਤਾਨ ’ਚ ਅੱਤਵਾਦੀ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਅਤੇ ਘਰੇਲੂ ਪੱਧਰ ’ਤੇ ਆਰਥਿਕ ਮਦਦ ਮਿਲੀ ਹੈ। ਐੱਫ.ਏ.ਟੀ.ਐੱਫ. ਦੀ ਬਲੈਕ ਲਿਸਟ ’ਚ ਈਰਾਨ ਅਤੇ ਉੱਤਰ-ਕੋਰੀਆ ਸ਼ਾਮਿਲ ਹਨ। ਜਿਸ ਕਾਰਨ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਬਾਹਰੋਂ ਨਿਵੇਸ਼ ਪਾਉਣ ਅਤੇ ਕੌਮਾਂਤਰੀ ਵਪਾਰ ਕਰਨ ’ਚ ਕਾਫੀ ਪਰੇਸ਼ਾਨੀ ਹੁੰਦੀ ਹੈ।
ਕੀ ਹੈ FATF
ਐੱਫ.ਏ.ਟੀ.ਐੱਫ. ਇਕ ਅੰਤਰ-ਸਰਕਾਰੀ ਰੈਗੂਲੇਟਰ ਹੈ, ਜਿਸਨੂੰ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਜੀ7 ਸਮੂਹ ਦੇ ਦੇਸ਼ਾਂ ਦੁਆਰਾ 1989 ’ਚ ਸਥਾਪਿਤ ਕੀਤਾ ਗਿਆਸੀ। ਇਸਦਾ ਕੰਮ ਕੌਮਾਂਤਰੀ ਪੱਧਰ ’ਤੇ ਮਨੀ ਲਾਂਡਰਿੰਗ, ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਪ੍ਰਸਾਰ ਅਤੇ ਅੱਤਵਾਦ ਦੇ ਪੋਸ਼ਣ ’ਤੇ ਨਜ਼ਰ ਰੱਖਣਾ ਹੈ। ਇਸਤੋਂ ਇਲਾਵਾ ਐੱਫ.ਏ.ਟੀ.ਐੱਫ. ਵਿੱਤੀ ਵਿਸ਼ੇ ’ਤੇ ਕਾਨੂੰਨੀ, ਰੈਗੂਲੇਟਰੀ ਅਤੇ ਸੰਚਾਲਨ ਉਪਾਵਾਂ ਦੇ ਪ੍ਰਭਾਵੀ ਅਮਲ ਨੂੰ ਵੀ ਉਤਸ਼ਾਹਿਤ ਕਰਦਾ ਹੈ। ਐੱਫ.ਏ.ਟੀ.ਐੱਫ. ਦੀ ਫੈਸਲਾ ਲੈਣ ਵਾਲੀ ਸੰਸਥਾ ਨੂੰ ਐੱਫ.ਏ.ਟੀ.ਐੱਫ. ਪਲੈਨਰੀ ਕਿਹਾ ਜਾਂਦਾ ਹੈ। ਇਸਦੀ ਬੈਠਕ ਇਕ ਸਾਲ ’ਚ 3 ਵਾਰ ਹੁੰਦੀ ਹੈ।