ਪਾਕਿਸਤਾਨ ''ਚ ਇਕ ਹੋਰ ਪੰਜਾਬ ਬਣਾਉਣ ਦੀ ਤਿਆਰੀ

05/15/2019 8:50:23 PM

ਲਾਹੌਰ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਸਰਕਾਰ ਲਹਿੰਦੇ ਪੰਜਾਬ ਨੂੰ ਵੰਡ ਕੇ ਨਵਾਂ ਦੱਖਣੀ ਪੰਜਾਬ ਸੂਬਾ ਬਣਾਉਣ ਦੀ ਆਪਣੀ ਯੋਜਨਾ 'ਤੇ ਅੱਗੇ ਵਧ ਰਹੀ ਹੈ ਤੇ ਇਸ ਲਈ ਨੈਸ਼ਨਲ ਅਸੈਂਬਲੀ 'ਚ ਇਕ ਨਵਾਂ ਬਿੱਲ ਲਿਆਂਦਾ ਜਾਵੇਗਾ।

ਬਲੋਚਿਸਤਾਨ ਤੋਂ ਬਾਅਦ ਪੰਜਾਬ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸੂਬਾ ਹੈ। ਇਹ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸੂਬਾ ਤੇ ਸਿਆਸੀ ਰੂਪ ਨਾਲ ਪ੍ਰਭਾਵਸ਼ਾਲੀ ਵੀ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ 2018 'ਚ ਹੋਈਆਂ ਆਮ ਚੋਣਾਂ 'ਚ ਪੰਜਾਬ ਸੂਬੇ ਨੂੰ ਵੰਡ ਕੇ ਦੱਖਣੀ ਪੰਜਾਬ ਬਣਾਉਣ ਦੀ ਵਾਅਦਾ ਕੀਤਾ ਹੈ। ਕੁਰੈਸ਼ੀ ਨੇ ਪੰਜਾਬ ਦੇ ਮੁਲਤਾਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਦੱਖਣੀ ਪੰਜਾਬ 'ਚ ਮੁਲਤਾਨ, ਬਹਾਵਲਪੁਰ ਤੇ ਡੇਰਾ ਗਾਜ਼ੀ ਖਾਨ ਜ਼ਿਲੇ ਹੋਣਗੇ।

ਪੰਜਾਬ ਅਸੈਂਬਲੀ 'ਚ ਸੀਟਾਂ ਦੀ ਮੌਜੂਦਾ ਗਿਣਤੀ 371 ਤੋਂ ਘਟਾ ਕੇ 251 ਕੀਤੀ ਜਾਵੇਗੀ ਜਦਕਿ ਬਿੱਲ 'ਚ ਦੱਖਣੀ ਪੰਜਾਬ ਅਸੈਂਬਲੀ ਲਈ 120 ਸੀਟਾਂ ਰੱਖੀਆਂ ਜਾਣ ਦਾ ਪ੍ਰਸਤਾਵ ਹੈ। ਕੁਰੈਸ਼ੀ ਨੇ ਕਿਹਾ ਕਿ ਨਵੇਂ ਦੱਖਣੀ ਪੰਜਾਬ ਸੂਬੇ ਦੇ ਗਠਨ ਲਈ ਕੁਝ ਸੰਵਿਧਾਨਿਕ ਸੋਧ ਪਾਸ ਕਰਨੇ ਹੋਣਗੇ। ਐਕਸਪ੍ਰੈੱਸ ਟ੍ਰਿਬਿਊਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਅਨੁਛੇਦ 1 ਦੇ ਪਹਿਲੇ ਪੈਰਾਗ੍ਰਾਫ 'ਚ 'ਦੱਖਣੀ ਪੰਜਾਬ' ਸ਼ਬਦ ਸ਼ਾਮਲ ਕੀਤਾ ਜਾਵੇਗਾ ਤੇ ਉਨ੍ਹਾਂ ਖੇਤਰਾਂ ਨੂੰ ਜੋ ਦੱਖਣੀ ਪੰਜਾਬ ਦਾ ਹਿੱਸਾ ਹੋਣਗੇ, ਉਨ੍ਹਾਂ ਦੇ ਨਾਮ ਪ੍ਰਸਤਾਵਿਤ ਸੋਧ 'ਚ ਸ਼ਾਮਲ ਕੀਤੇ ਗਏ ਹਨ। ਬਲੋਚਿਸਤਾਨ, ਖੈਬਰ ਪਖਤੂਨਖਵਾ, ਪੰਜਾਬ, ਸਿੰਧ ਤੇ ਗਿਲਗਿਤ ਬਾਲਟਿਸਤਾਨ ਤੋਂ ਬਾਅਦ ਦੱਖਣੀ ਪੰਜਾਬ ਸੂਬਾ ਪਾਕਿਸਤਾਨ ਦਾ 6ਵਾਂ ਸੂਬਾ ਹੋਵੇਗਾ।

ਸੱਤਾਧਾਰੀ ਪੀਟੀਆਈ ਦੇ ਸੀਨੀਅਰ ਨੇਤਾ ਕੁਰੈਸ਼ੀ ਨੇ ਕਿਹਾ ਕਿ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਪ੍ਰਸਤਾਵ 'ਤੇ ਸਹਿਮਤੀ ਲਈ ਇਕ ਵਿਸ਼ੇਸ਼ ਕਮੇਟੀ ਬਣਾਉਣਗੇ। ਕੁਰੈਸ਼ੀ ਨੇ ਕਿਹਾ ਕਿ ਸਾਨੂੰ ਦੋ ਤਿਹਾਈ ਬਹੁਮਕ ਲਈ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਦੀ ਲੋੜ ਹੈ।


Baljit Singh

Content Editor

Related News