ਮਸ਼ਹੂਰ TikTok ਸਟਾਰ ਦੇ ਦੇਸ਼ ਛੱਡਣ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਇਆ ਪਾਕਿਸਤਾਨ

Tuesday, Oct 20, 2020 - 09:51 AM (IST)

ਮਸ਼ਹੂਰ  TikTok ਸਟਾਰ ਦੇ ਦੇਸ਼ ਛੱਡਣ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਇਆ ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਦੇ ਟੈਲੀਕਾਮ ਨਿਗਰਾਨੀਕਰਤਾ ਨੇ ਸੋਮਵਾਰ ਨੂੰ ਵੀਡੀਓ ਸਾਂਝੀ ਕਰਨ ਵਾਲੀ ਚੀਨੀ ਐਪ ਟਿਕਾਟਰ ਤੋਂ ਪਾਬੰਦੀ ਹਟਾ ਦਿੱਤੀ ਹੈ। ਇਸ ਦਾ ਸੰਚਾਲਨ ਕਰਨ ਵਾਲੀ ਕੰਪਨੀ ਵੱਲੋਂ ਅਨੈਤਿਕ ਸਮੱਗਰੀ ਨੂੰ ਕੰਟਰੋਲ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਨੇ ਅਨੈਤਿਕ ਸਮੱਗਰੀ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ 9 ਅਕਤੂਬਰ ਨੂੰ ਟਿਕਟਾਕ 'ਤੇ ਪਾਬੰਦੀ ਲਗਾ ਦਿੱਤੀ ਸੀ।

ਉਥੇ ਹੀ ਪਾਕਿਸਤਾਨ ਦੀ ਸਭ ਤੋਂ ਵੱਡੀ ਟਿਕਟਾਕ ਸਟਾਰ ਜੰਨਤ ਮਿਰਜ਼ਾ ਨੇ ਵੀ ਟਿਕਟਾਕ 'ਤੇ ਪਾਬੰਦੀ ਲੱਗਣ ਤੋਂ ਬਾਅਦ ਦੇਸ਼ ਛੱਡ ਦਿੱਤਾ। ਜੰਨਤ ਦੇ ਪਾਕਿਸਤਾਨ ਛੱਡਣ 'ਤੇ ਜਦੋਂ ਉਨ੍ਹਾਂ ਨੇ ਪ੍ਰਸ਼ੰਸਕਾਂ ਨੇ ਪੁੱਛਿਆ ਕਿ ਉਹ ਜਾਪਾਨ ਤੋਂ ਵਾਪਸ ਨਹੀਂ ਆਏਗੀ? ਇਸ ਦੇ ਜਵਾਬ ਵਿਚ ਜੰਨਤ ਨੇ ਕਿਹਾ ਪਾਕਿਸਤਾਨ ਬਹੁਤ ਚੰਗਾ ਹੈ ਪਰ ਇੱਥੋਂ ਦੇ ਲੋਕਾਂ ਦੀ ਮਾਨਸਿਕਤਾ ਚੰਗੀ ਨਹੀਂ ਹੈ ਅਤੇ ਉਹ ਹੁਣ ਜਾਪਾਨ ਵਿਚ ਹੀ ਰਹੇਗੀ। ਜੰਨਤ ਟਿਕਟਾਕ ਪਾਕਸਿਤਾਨ ਦੀ ਵੱਡੀ ਸਟਾਰ ਹੈ ਅਤੇ ਭਾਰਤ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਪ੍ਰਸਿੱਧ ਹੈ। ਮਿਰਜ਼ਾ ਪਾਕਿਸਤਾਨ ਵਿਚ ਪਹਿਲੀ ਅਜਿਹੀ ਟਿਕਟਾਕ ਸਟਾਰ ਹੈ, ਜਿਸ ਨੂੰ 10 ਮਿਲੀਅਨ ਤੋਂ ਜ਼ਿਆਦਾ ਪ੍ਰਸ਼ੰਸਕ ਫਾਲੋ ਕਰਦੇ ਹਨ। ਇਸ ਖਖ਼ਰ ਨੇ ਮਿਰਜ਼ਾ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਮਾਯੂਸ ਕਰ ਦਿੱਤਾ ਹੈ।

ਪੀ.ਟੀ.ਏ. ਨੇ ਟਵੀਟ ਕਰਕੇ ਕਿਹਾ, 'ਪ੍ਰਬੰਧਨ (ਟਿਕਟਾਕ) ਵੱਲੋਂ ਇਹ ਭਰੋਸਾ ਮਿਲਣ ਦੇ ਬਾਅਦ ਕਿ ਅਸ਼ਲੀਲਤਾ ਅਤੇ ਅਨੈਤਿਕਤਾ ਫੈਲਾਉਣ ਵਾਲੇ ਸਾਰੇ ਅਕਾਊਂਟ ਨੂੰ ਉਹ ਬਲਾਕ ਕਰਣਗੇ, ਇਸ ਤੋਂ ਬਾਅਦ ਪਾਬੰਦੀ ਹਟਾਉਣ ਦਾ ਫ਼ੈਸਲਾ ਲਿਆ ਗਿਆ। ਟਿਕਟਾਕ ਸਥਾਨਕ ਕਾਨੂੰਨਾਂ ਅਨੁਸਾਰ, ਅਕਾਊਂਟ ਵਿਚ ਸੁਧਾਰ ਕਰੇਗਾ।'  ਇਸ ਤੋਂ ਪਹਿਲਾਂ ਪੀ.ਟੀ.ਏ. ਨੇ ਦੋਸ਼ ਲਗਾਇਆ ਸੀ ਕਿ ਕਈ ਵਾਰ ਇਤਰਾਜ਼ ਜਤਾਏ ਜਾਣ ਦੇ ਬਾਵਜੂਦ ਵੀਡੀਓ ਐਪ ਸੰਚਾਲਨ ਕੰਪਨੀ ਅਸ਼ਲੀਲ ਅਤੇ ਅਨੈਤਿਕ ਸਮੱਗਰੀ ਨੂੰ ਰੋਕਣ ਵਿਚ ਨਾਕਾਮ ਰਹੀ। ਸ਼ਨੀਵਾਰ ਨੂੰ ਟਿਕਟਾਕ ਦੇ ਸਵਾਮਿਤਵ ਵਾਲੀ ਕੰਪਨੀ ਨੇ ਇੱਥੇ ਆਪਣੀਆਂ ਸੇਵਾਵਾਂ ਵਿਚ ਸੁਧਾਰ ਲਈ ਅਤੇ ਸੰਸਾਧਨ ਲਗਾਉਣ ਦਾ ਵਾਅਦਾ ਕੀਤਾ ਸੀ।


author

cherry

Content Editor

Related News