ਪਾਕਿਸਤਾਨ ’ਚ ਟਿਕਟਾਕ ’ਤੇ ਵੀਡੀਓ ਬਣਾਉਣ ਵਾਲੀ ਇਕ ਮਹਿਲਾ ਦੇ ਪਾੜੇ ਗਏ ਕੱਪੜੇ, ਮਾਮਲਾ ਦਰਜ
Wednesday, Aug 18, 2021 - 12:36 PM (IST)
ਲਾਹੌਰ: ਟਿਕਟਾਕ ’ਤੇ ਵੀਡੀਓ ਬਣਾਉਣ ਵਾਲੀ ਇਕ ਪਾਕਿਸਤਾਨੀ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਇੱਥੇ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਉਸ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਉਸ ਨੂੰ ਸੈਂਕੜੇ ਲੋਕਾਂ ਵਲੋਂ ਹਵਾ ’ਚ ਉਛਾਲ ਦਿੱਤਾ ਗਿਆ। ਨਾਲ ਹੀ ਲੋਕਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਮੀਡੀਆ ’ਚ ਆਈ ਖ਼ਬਰਾਂ ’ਚ ਮੰਗਲਵਾਰ ਨੂੰ ਇਹ ਕਿਹਾ ਗਿਆ ਹੈ।ਡਾਨ ਸਮਾਚਾਰ ਪੱਤਰ ਦੀ ਖ਼ਬਰ ਦੇ ਮੁਤਾਬਕ ਸ਼ਿਕਾਇਤਕਰਤਾ ਨੇ ਲਾਰੀ ਅੱਡਾ ਪੁਲਸ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਆਪਣੇ 6 ਸਾਥੀਆਂ ਨਾਲ ਸ਼ਨੀਵਾਰ ਨੂੰ ਸੁਤੰਤਰਤਾ ਦਿਵਸ ’ਤੇ ਮੀਨਾਰ ਏ ਪਾਕਿਸਤਾਨ ਦੇ ਕੋਲ ਇਕ ਵੀਡੀਓ ਬਣਾ ਰਹੀ ਸੀ, ਤਾਂ ਕਰੀਬ 300 ਤੋਂ 400 ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਉਨ੍ਹਾਂ ਨੇ ਸ਼ਿਕਾਇਤ ’ਚ ਕਿਹਾ ਕਿ ਭੀੜ ਕਾਫ਼ੀ ਸੀ ਅਤੇ ਲੋਕ ਸਾਡੇ ਵੱਲ ਵਧ ਰਹੇ ਸਨ। ਲੋਕ ਮੈਨੂੰ ਇਕ ਦਮ ਧੱਕਾ ਦੇ ਰਹੇ ਸਨ ਅਤੇ ਖਿੱਚ ਰਹੇ ਸਨ ਕਿ ਉਨ੍ਹਾਂ ਨੇ ਮੇਰੇ ਕੱਪੜੇ ਫਾੜ ਦਿੱਤੇ। ਕਈ ਲੋਕਾਂ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਵੱਧ ਸੀ ਅਤੇ ਉਨ੍ਹਾਂ ਨੇ ਮੈਨੂੰ ਹਵਾ ’ਚ ਉਛਾਲਣਾ ਜਾਰੀ ਰੱਖਿਆ।ਲਾਹੌਰ ਪੁਲਸ ਨੇ ਸ਼ਹਿਰ ਦੇ ਗ੍ਰੇਟਰ ਇਕਬਾਲ ਪਾਰਕ ’ਚ ਹੋਈ ਇਸ ਘਟਨਾ ਦੇ ਸਿਲਸਿਲੇ ’ਚ ਮੰਗਲਵਾਰ ਨੂੰ ਸੈਂਕੜੇ ਲੋਕਾਂ ਦੇ ਖ਼ਿਲਾਫ ਇਕ ਮਾਮਲਾ ਦਰਜ ਕੀਤਾ। ਖ਼ਬਰ ’ਚ ਕਿਹਾ ਗਿਆ ਹੈ ਕਿ ਮਹਿਲਾ ਦੀ ਅੰਗੂਠੀ ਅਤੇ ਕੰਨ ਦੀ ਵਾਲੀਆਂ, ਉਸ ਦੇ ਇਕ ਸਹਿਯੋਗੀ ਦਾ ਮੋਬਾਇਲ ਫੋਨ, ਪਛਾਣ ਪੱਤਰ ਅਤੇ 15,000 ਰੁਪਏ ਨਕਦੀ ਖ਼ੋਹ ਲਏ ਗਏ। ਸ਼ਿਕਾਇਤ ਕਰਤਾ ਨੇ ਕਿਹਾ ਕਿ ਅਣਜਾਣ ਲੋਕਾਂ ਨੇ ਸਾਡੇ ’ਤੇ ਹਮਲਾ ਕੀਤਾ। ਲਾਹੌਰ ਪੁਲਸ ਇੰਸਪੈਕਟਰ ਜਨਰਲ (ਮੁਹਿੰਮ) ਸਾਜਿਦ ਕਿਆਨੀ ਨੇ ਪੁਲਸ ਸੁਪਰਡੈਂਟ ਨੂੰ ਘਟਨਾ ਦੇ ਸ਼ੱਕੀਆਂ ਦੇ ਖ਼ਿਲਾਫ਼ ਜਲਦੀ ਹੀ ਕਾਨੂੰਨੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ।