ਪਾਕਿ ''ਚ ਅੱਤਵਾਦੀਆਂ ਨੇ ਆਪਣੇ ਦੋਸਤਾਂ ਦੀ ਰਿਹਾਈ ਲਈ ਕੀਤੀ ਸੜਕ ਜਾਮ

10/08/2022 5:00:37 PM

ਇਸਲਾਮਾਬਾਦ-ਪਾਕਿਸਤਾਨ ਦੀ ਜੇਲ੍ਹ 'ਚ ਬੰਦ ਆਪਣੇ ਦੋਸਤਾਂ ਦੀ ਰਿਹਾਈ ਦੀ ਮੰਗ ਕਰ ਰਹੇ ਅੱਤਵਾਦੀਆਂ ਨੇ ਅਸ਼ਾਂਤ ਪ੍ਰਾਂਤ ਖੈਬਰ ਪੁਖਤੂਨਖਵਾ ਨੂੰ ਗਿਲਗਿਤ-ਬਾਲਟੀਸਤਾਨ ਨਾਲ ਜੋੜਣ ਵਾਲੇ ਇਕ ਮੁੱਖ ਮਾਰਗ ਨੂੰ ਬਲਾਕ ਕਰ ਦਿੱਤਾ ਜਿਸ 'ਚ ਇਕ ਸੀਨੀਅਰ ਮੰਤਰੀ ਅਤੇ ਸੈਲਾਨੀ ਵਿਚਾਲੇ ਰਸਤੇ 'ਚ ਫਸ ਗਏ। ਮੀਡੀਆ ਦੀ ਇਕ ਖ਼ਬਰ 'ਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸੋਸ਼ਲ ਮੀਡੀਆ 'ਤੇ ਸ਼ੁੱਕਰਵਾਰ ਨੂੰ ਸਾਂਝੇ ਕੀਤੇ ਗਏ ਇਕ ਆਡਿਓ ਕਲਿੱਪ ਗਿਲਗਿਤ-ਬਾਲਟੀਸਤਾਨ ਦੇ ਸੀਨੀਅਰ ਮੰਤਰੀ ਅਬਦੁੱਲਾ ਬੇਗ ਨੂੰ ਕਥਿਤ ਤੌਰ 'ਤੇ ਇਕ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਸਲਾਮਾਬਾਦ ਤੋਂ ਗਿਲਗਿਤ ਵੱਲ ਜਾਂਦੇ ਸਮੇਂ ਉਨ੍ਹਾਂ ਨੇ ਪਾਇਆ ਕਿ ਅੱਤਵਾਦੀਆਂ ਨੇ ਆਪਣੇ ਦੋਸਤਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਅਧਿਕਾਰੀਆਂ 'ਤੇ ਦਬਾਅ ਬਣਾਉਣ ਦੇ ਆਦੇਸ਼ ਨਾਲ ਸੜਕ ਨੂੰ ਬਲਾਕ ਕਰ ਰੱਖਿਆ ਹੈ।
ਡਾਨ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਗਿਲਗਿਤ ਦਾ ਅੱਤਵਾਦੀ ਹਬੀਬੁਰ ਰਹਿਮਾਨ ਦੇ ਦੋਸਤਾਂ ਨੇ ਸ਼ੁੱਕਰਵਾਰ ਨੂੰ ਸ਼ਾਮ ਚਾਰ ਵਜੇ ਡਾਇਮੇਰ ਸਥਿਤ ਚਿਲਾਸ ਦੇ ਠਾਕ ਪਿੰਡ 'ਚ ਸੜਕ ਨੂੰ ਬਲਾਕ ਕੀਤਾ, ਜਿਸ ਨਾਲ ਦੋਵਾਂ ਪਾਸੇ ਦੇ ਸੈਲਾਨੀ ਵਿਚਾਲੇ ਰਸਤੇ 'ਚ ਫਸ ਗਏ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਆਪਣੇ ਦੋਸਤਾਂ ਦੀ ਰਿਹਾਈ ਦੀ ਮੰਗ ਕੀਤੀ ਹੈ, ਜਿਸ 'ਚ ਨੰਗਾ ਪਰਬੱਤ ਖੇਤਰ 'ਚ ਵਿਦੇਸ਼ੀਆਂ ਦੀ ਬੇਰਹਿਮ ਹੱਤਿਆ ਕਰਨ ਅਤੇ ਡਾਇਮੇਰ 'ਚ ਹੋਰ ਅੱਤਵਾਦੀ ਘਟਨਾਵਾਂ 'ਚ ਲੋਕ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਰਾਜਨੀਤਿਕ ਨੇਤਾ ਅਤੇ ਅਧਿਕਾਰੀ ਅੱਤਵਾਦੀਆਂ ਦੇ ਨਾਲ ਗੱਲਬਾਤ ਕਰ ਰਹੇ ਹਨ ਪਰ ਪੁਲਸ ਵਲੋਂ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਹੈ। 
ਬਾਅਦ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਗਿਲਗਿਲ-ਬਾਲਟੀਸਤਾਨ ਦੇ ਮੰਤਰੀ ਦੇ ਇਕ ਆਡਿਓ ਕਲਿੱਪ 'ਚ ਇਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਕਮਾਂਡਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਸ ਦੀਆਂ ਮੁੱਖ ਮੰਗਾਂ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਮੰਗ ਉਸ ਦੇ ਦੋਸਤਾਂ ਦੀ ਜੇਲ੍ਹ ਤੋਂ ਰਿਹਾਈ ਹੈ ਅਤੇ ਦੂਜੀ ਮੰਗ, ਇਸਲਾਮੀ ਕਾਨੂੰਨ ਲਾਗੂ ਕਰਨਾ ਹੈ ਜਿਸ 'ਚ ਔਰਤਾਂ ਨੂੰ ਖੇਲ-ਕੂਦ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਦੀ ਆਗਿਆ ਨਹੀਂ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸੰਸਦ ਮੈਂਬਰਾਂ ਨੇ ਪ੍ਰਤੀਬੰਧਿਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੀਆਂ ਵਧਦੀਆਂ ਅੱਤਵਾਦੀਆਂ ਗਤੀਵਿਧੀਆਂ ਦੇ ਬਾਰੇ ਸਾਵਧਾਨ ਕੀਤਾ ਜਦਕਿ ਇਕ ਸੰਸਦ ਮੈਂਬਰ ਨੇ ਹਾਲ ਹੀ 'ਚ ਗ੍ਰਹਿ ਮੰਤਰਾਲੇ ਵਲੋਂ ਪ੍ਰਤੀਬੰਧਿਤ ਸੰਗਠਨ ਵਲੋਂ ਕੀਤੇ ਜਾਣ ਵਾਲੇ ਅੱਤਵਾਦੀ ਹਮਲਿਆਂ ਦੇ ਵਧਦੇ ਖਤਰੇ ਦੇ ਸਿਲਸਿਲੇ 'ਚ ਜਾਣਕਾਰੀ ਮੰਗੀ। 


Aarti dhillon

Content Editor

Related News