ਪਾਕਿਸਤਾਨ : ਅੱਤਵਾਦੀਆਂ ਨੇ ਚੈੱਕ ਪੋਸਟ 'ਤੇ ਕੀਤਾ ਹਮਲਾ; ਮਾਰੇ ਗਏ 3 ਵਿਅਕਤੀ
Wednesday, Jan 24, 2024 - 01:43 PM (IST)
ਪੇਸ਼ਾਵਰ (ਪੀ. ਟੀ. ਆਈ.)- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਅਣਪਛਾਤੇ ਅੱਤਵਾਦੀਆਂ ਨੇ ਇਕ ਸੁਰੱਖਿਆ ਜਾਂਚ ਚੌਕੀ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇਹ ਹਮਲਾ ਮੰਗਲਵਾਰ ਨੂੰ ਹੋਇਆ। ਅੱਤਵਾਦੀਆਂ ਨੇ ਦੱਖਣੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦੇ ਦੀਖਾਨ ਜ਼ਿਲ੍ਹੇ 'ਚ ਆਬਾ ਸ਼ਹੀਦ ਚੈੱਕ ਪੋਸਟ 'ਤੇ ਹਮਲਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਮਜ਼ਦੂਰਾਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼, 6 ਲੋਕਾਂ ਦੀ ਮੌਤ
ਹਮਲੇ ਵਿੱਚ ਦੋ ਮਜ਼ਦੂਰ ਅਤੇ ਇੱਕ ਸੁਰੱਖਿਆ ਕਰਮਚਾਰੀ ਮਾਰਿਆ ਗਿਆ। ਪੁਲਸ ਨੇ ਕਿਹਾ ਕਿ ਥਰਮਲ ਵਿਜ਼ਨ ਕੈਮਰਿਆਂ ਰਾਹੀਂ ਅੱਤਵਾਦੀਆਂ ਦੀ ਮੌਜੂਦਗੀ ਦੇਖੀ ਗਈ ਸੀ।ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਲਾਸ਼ਾਂ ਮਿਲੀਆਂ। ਪੁਲਸ ਨੇ ਦੱਸਿਆ ਕਿ ਜ਼ਖਮੀ ਹੋਏ ਦੋ ਮਜ਼ਦੂਰਾਂ ਨੂੰ ਡੇਰਾ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਮਲੇ ਦੀ ਤੁਰੰਤ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ 2022 ਦੇ ਬਾਅਦ ਤੋਂ ਹਥਿਆਰਬੰਦ ਸਮੂਹਾਂ ਦੁਆਰਾ ਹਮਲਿਆਂ ਦਾ ਮੁੜ ਉਭਾਰ ਦੇਖਿਆ ਗਿਆ ਹੈ ਜਦੋਂ ਗੈਰਕਾਨੂੰਨੀ ਸਮੂਹ ਪਾਕਿਸਤਾਨ ਤਾਲਿਬਾਨ (ਟੀ.ਟੀ.ਪੀ) ਅਤੇ ਸਰਕਾਰ ਵਿਚਕਾਰ ਜੰਗਬੰਦੀ ਟੁੱਟ ਗਈ ਸੀ।ਅਧਿਕਾਰਤ ਅੰਕੜਿਆਂ ਅਨੁਸਾਰ ਇਕੱਲੇ ਖੈਬਰ ਪਖਤੂਨਖਵਾ ਸੂਬੇ ਵਿੱਚ 2023 ਵਿੱਚ 300 ਤੋਂ ਵੱਧ ਹਮਲੇ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਦਾਅਵਾ ਟੀ.ਟੀ.ਪੀ ਦੁਆਰਾ ਕੀਤਾ ਗਿਆ ਸੀ, ਜਿਸਦੀ ਸਥਾਪਨਾ 2007 ਵਿੱਚ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।